ਅਬੋਹਰ ਦਾ 6 ਸਾਲਾ ਬੱਚਾ ਮੁਹੱਬਤ ਨਸ਼ਿਆਂ ਵਿਰੁੱਧ ਅਤੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦੇਣ ਲਈ ਪੰਜਾਬ ਦੇ ਅਬੋਹਰ ਸ਼ਹਿਰ ਤੋਂ ਰਾਮਨਗਰੀ ਅਯੁੱਧਿਆ ਤੱਕ ਦੌੜੇਗਾ। ਰੋਟਰੀ ਕਲੱਬ ਸੈਂਟਰਲ ਅਬੋਹਰ ਦੇ ਬੈਨਰ ਹੇਠ ਅੱਜ ਸ਼੍ਰੀ ਬਾਲਾ ਜੀ ਧਾਮ ਮੰਦਿਰ ਤੋਂ ਬਾਲਾ ਜੀ ਦੇ ਆਸ਼ੀਰਵਾਦ ਨਾਲ ਮੁਹੱਬਤ ਨੂੰ ਰਵਾਨਾ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਚੇਅਰਮੈਨ ਰਾਜੀਵ ਗੋਦਾਰਾ ਦੇ ਨਾਲ ਐਡਵੋਕੇਟ ਹਰਪ੍ਰੀਤ ਸਿੰਘ, ਬਜਰੰਗ ਦਲ ਦੇ ਕੁਲਦੀਪ ਸੋਨੀ, ਬੀ.ਐਸ.ਐਫ ਦੇ ਕਮਾਂਡੈਂਟ ਕੇ.ਐਨ.ਤ੍ਰਿਪਾਠੀ, ਡਿਪਟੀ ਕਮਾਂਡੈਂਟ ਗੁਰਦੀਪ ਸਿੰਘ ਅਤੇ ਵਿਪਲ ਹਲਦਰ, ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਪਰਮਜੀਤ ਨੈਨ, ਓਮ ਪ੍ਰਕਾਸ਼ ਭੁੱਕਰਕਾ, ਬ੍ਰਹਮ ਪ੍ਰਕਾਸ਼ ਸ਼ਰਮਾ ਅਤੇ ਜਸੂਜਾ ਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਬਾਲਾ ਜੀ ਦੇ ਝੰਡੇ ਨਾਲ ਮੁਹੱਬਤ ਨੂੰ ਰਵਾਨਾ ਕੀਤਾ।
ਇਸ ਮੌਕੇ ਰਾਜੀਵ ਗੋਦਾਰਾ ਨੇ ਇਸ ਬੱਚੇ ਦਾ ਨਾਂ ਰਨ ਮਸ਼ੀਨ ਮੁਹੱਬਤ ਰੱਖਿਆ ਜੋ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਖਿਡਾਰੀ ਬਣ ਕੇ ਇਲਾਕੇ ਦਾ ਨਾਂ ਰੌਸ਼ਨ ਕਰੇਗਾ। ਕਮਾਂਡੈਂਟ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਹ ਕੋਈ ਛੋਟਾ ਬੱਚਾ ਨਹੀਂ ਸਗੋਂ ਸਾਡਾ ਜਵਾਨ ਸੈਨਿਕ ਹੈ ਜੋ ਦੇਸ਼ ਦਾ ਨਾਂ ਰੌਸ਼ਨ ਕਰੇਗਾ ਅਤੇ ਉਨ੍ਹਾਂ ਦੀਆਂ ਸ਼ੁੱਭ ਕਾਮਨਾਵਾਂ ਮੁੱਹਬਤ ਦੇ ਨਾਲ ਹੈ। ਇਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ। ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੱਚਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦੇਵੇਗਾ, ਰੋਟਰੀ ਕਲੱਬ ਹਰ ਤਰ੍ਹਾਂ ਨਾਲ ਉਸ ਦੇ ਨਾਲ ਖੜ੍ਹਾ ਹੈ ਅਤੇ ਉਸ ਦੀਆਂ ਸ਼ੁੱਭ ਇੱਛਾਵਾਂ ਉਸ ਦੇ ਨਾਲ ਹਨ।
ਇਹ ਵੀ ਪੜ੍ਹੋ : ਨਜਾਇਜ਼ ਹ.ਥਿਆ.ਰਾਂ ਖਿਲਾਫ ਵੱਡੀ ਕਾਰਵਾਈ, ਫਿਰੋਜ਼ਪੁਰ ਪੁਲਿਸ ਨੇ ਹ.ਥਿਆ.ਰਾਂ ਦੀ ਵੱਡੀ ਖੇਪ ਕੀਤੀ ਬਰਾਮਦ
ਮੰਦਰ ਦੇ ਪੁਜਾਰੀ ਨੇ ਕਿਹਾ ਕਿ ਇਹ ਛੋਟਾ ਬੱਚਾ ਵੱਡੀ ਧਾਰਮਿਕ ਯਾਤਰਾ ‘ਤੇ ਜਾ ਰਿਹਾ ਹੈ ਜੋ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਹਨੂਮਾਨ ਜੀ ਆਪਣੇ ਕੋਲ ਰਹਿ ਕੇ ਇਸ ਬੱਚੇ ਦੀ ਰੱਖਿਆ ਕਰਨਗੇ। ਇਸ ਮੌਕੇ ਕੁਲਦੀਪ ਸੋਨੀ ਨੇ ਕਿਹਾ ਕਿ ਇੰਨੀ ਛੋਟੀ ਉਮਰ ‘ਚ ਇਹ ਬੱਚਾ ਧਰਮ ਦੇ ਮਾਰਗ ‘ਤੇ ਚੱਲ ਰਿਹਾ ਹੈ, ਜਿਸ ‘ਤੇ ਉਨ੍ਹਾਂ ਨੂੰ ਮਾਣ ਹੈ ਅਤੇ ਇਹ ਪੂਰੇ ਅਬੋਹਰ ਸ਼ਹਿਰ ਲਈ ਖੁਸ਼ੀ ਦੀ ਗੱਲ ਹੈ। ਇਹ ਬੱਚਾ ਕਰੀਬ 1100 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਅਤੇ ਭਗਵਾਨ ਸ਼੍ਰੀ ਰਾਮਲੱਲਾ ਦੇ ਦਰਸ਼ਨ ਕਰੇਗਾ।
ਇਸ ਮੌਕੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੁਹੱਬਤ ਨਸ਼ਿਆਂ ਵਿਰੁੱਧ ਆਪਣਾ ਸੰਦੇਸ਼ ਦਿੰਦਿਆਂ ਰਾਮ ਮੰਦਰ ਦੇ ਦਰਸ਼ਨਾਂ ਲਈ ਅਬੋਹਰ ਤੋਂ ਅਯੁੱਧਿਆ ਤੱਕ ਦੌੜੇਗਾ। ਇਹ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਮੁਹੱਬਤ ਹਰ ਰੋਜ਼ 18 ਤੋਂ 20 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਰੀਬ ਦੋ ਮਹੀਨਿਆਂ ਵਿੱਚ ਉੱਥੇ ਪਹੁੰਚ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: