ਪੰਜਾਬ ਦੇ ਲੁਧਿਆਣਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਨਿਊ ਕਰਤਾਰ ਨਗਰ ਇਲਾਕੇ ਵਿੱਚ ਇੱਕ 7 ਮਹੀਨਿਆਂ ਦੀ ਬੱਚੀ ਅਚਾਨਕ ਘਰ ਤੋਂ ਗਾਇਕ ਹੋ ਗਈ। ਇਹ ਘਟਨਾ ਬੀਤੀ ਰਾਤ 12 ਵਜੇ ਤੋਂ ਬਾਅਦ ਵਾਪਰੀ। ਬੱਚੀ ਆਪਣੀ ਮਾਂ ਨਾਲ ਬਿਸਤਰੇ ‘ਤੇ ਸੁੱਤੀ ਪਈ ਸੀ। ਫਿਲਹਾਲ ਬੱਚੀ ਦਾ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮਹਿਲਾ ਆਪਣੀਆਂ ਤਿੰਨ ਧੀਆਂ ਨਾਲ ਹਮਰੇ ਵਿੱਚ ਸੁੱਤੀ ਪਈ ਸੀ। ਜਦੋਂ ਘਰ ਦੀ ਵੱਡੀ ਧੀ ਪੀਹੂ ਸਵੇਰੇ 3:30 ਵਜੇ ਦੇ ਕਰੀਬ ਬਿਸਤਰੇ ਤੋਂ ਡਿੱਗ ਪਈ ਤਾਂ ਉਹ ਰੋਣ ਲੱਗ ਪਈ। ਰੋਣ ਦੀ ਆਵਾਜ਼ ਸੁਣ ਕੇ ਮਾਂ ਮੀਤ ਕੌਰ ਉੱਠ ਗਈ ਅਤੇ ਉਸਦੀ ਧੀ ਦਿਵਯਾਂਸ਼ੀ ਬਿਸਤਰੇ ‘ਤੇ ਨਹੀਂ ਸੀ। ਉਸਨੇ ਤੁਰੰਤ ਰੌਲਾ ਪਾਇਆ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਇਕੱਠਾ ਕੀਤਾ।
ਇਹ ਵੀ ਪੜ੍ਹੋ : ਸੀਕਰ : ਸਕੂਲ ‘ਚ ਅਚਾਨਕ ਜ਼ਮੀਨ ‘ਤੇ ਡਿੱਗੀ ਚੌਥੀ ਕਲਾਸ ਦੀ ਵਿਦਿਆਰਥਣ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌ/ਤ
ਪਰਿਵਾਰ ਦੇ ਸਾਰੇ ਮੈਂਬਰਾਂ ਨੇ ਬੱਚੀ ਦੀ ਬਹੁਤ ਭਾਲ ਕੀਤੀ ਪਰ ਬੱਚੀ ਦਾ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਇਲਾਕੇ ਦੀ ਸੀਸੀਟੀਵੀ ਫੁਟੇਜ ਚੈੱਕ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ 3 ਲੋਕ ਇਕੱਠੇ ਬਾਲਟੀਆਂ ਚੁੱਕ ਕੇ ਲੈ ਜਾਂਦੇ ਦਿਖਾਈ ਦੇ ਰਹੇ ਹਨ। ਜਿਸਦੀ ਫੁਟੇਜ ਪੁਲਿਸ ਕੋਲ ਹੈ। ਪੁਲਿਸ ਉਨ੍ਹਾਂ ਲੋਕਾਂ ਦੀ ਵੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























