7th time Pakistan : ਡੇਰਾ ਬਾਬਾ ਨਾਨਕ : ਗੁਰਦਾਸਪੁਰ ‘ਚ ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿ ਰਾਸ਼ਟਰੀ ਸਰਹੱਦ ‘ਤੇ ਇੱਕ ਵਾਰ ਫਿਰ ਡਰੋਨ ਦੇਖਿਆ ਗਿਆ। ਸਰਹੱਦ ‘ਤੇ ਤਾਇਨਾਤ BSF ਦੇ ਸੈਕਟਰ ਗੁਰਦਾਸਪੁਰ ਦੀ 89 ਬਟਾਲੀਅਨ ਦੀ ਬੀ. ਓ. ਪੀ. ਮੇਤਲਾ ਦੇ ਬੀ. ਐੱਸ. ਐੱਫ. ਜਵਾਨਾਂ ਨੇ ਭਾਰਤ ‘ਚ ਦਾਖਲ ਹੋ ਰਹੇ ਡ੍ਰੋਨ ਨੂੰ ਦੇਖਿਆ ਤਾਂ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਡ੍ਰੋਨ ਪਾਕਿ ਵੱਲ ਚਲਾ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬੀ. ਐੱਸ. ਐੱਫ. ਦੇ IG ਮਹੀਪਾਲ ਯਾਦਵ ਤੇ ਡੀ. ਆਈ.ਜੀ. ਰਾਜੇਸ਼ ਸ਼ਰਮਾ ਸਰਹੱਦ ‘ਤੇ ਪੁੱਜੇ ਤੇ ਸਰਚ ਮੁਹਿੰਮ ਚਲਾਈ ਗਈ।
ਸ਼ੁੱਕਰਵਾਰ ਲਗਭਗ 5.45 ਵਜੇ BSF ਦੀ 89 ਬਟਾਲੀਅਨ ਦੀ ਬੀ. ਓ. ਪੀ. ਮੇਤਲਾ ‘ਤੇ ਤਾਇਨਾਤ ਬੀ. ਐੱਸ. ਐੱਫ. ਜਵਾਨਾਂ ਵੱਲੋਂ ਪਾਕਿਸਤਾਨ ਵੱਲੋਂ ਆ ਰਹੇ ਡ੍ਰੋਨ ਨੂੰ ਦੇਖਿਆ ਗਿਆ। ਭਾਰਤ ਵੱਲੋਂ ਡ੍ਰੋਨ ਆਉਂਦਾ ਦੇਖ ਕੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। 7ਵੀਂ ਵਾਰ ਡ੍ਰੋਨ ਭਾਰਤ ਅੰਦਰ ਦਾਖਲ ਹੋਇਆ ਹੈ ਪਰ ਸਰਹੱਦ ‘ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ 5 ਵਾਰ ਡ੍ਰੋਨ ‘ਤੇ ਫਾਇਰਿੰਗ ਕਰਕੇ ਦੇਸ਼ ਵਿਰੋਧੀ ਤਾਕਤਾਂ ਦੇ ਇਰਾਦਿਆਂ ‘ਤੇ ਪਾਣੀ ਫੇਰ ਦਿੱਤਾ। ਵਾਰ-ਵਾਰ ਡ੍ਰੋਨ ਦਿਖਣ ਦੀਆਂ ਘਟਨਾਵਾਂ ਤੋਂ ਬਾਅਦ ਖੁਫੀਆ ਏਜੰਸੀਆਂ ਜਾਂਚ ‘ਚ ਲੱਗ ਗਈਆਂ ਹਨ। ਇਸ ਤੋਂ ਪਹਿਲਾਂ ਵੀ ਬੁੱਧਵਾਰ ਸਵੇਰੇ ਪਾਕਿਸਤਾਨ ਵੱਲੋਂ ਇੱਕ ਡ੍ਰੋਨ ਨੇ ਭਾਰਤੀ ਸਰਹੱਦ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਸੂਚਨਾ ਮਿਲਣ ਤੋਂ ਬਾਅਦ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ, ਬਟਾਲੀਅਨ ਕਮਾਂਡੈਂਟ ਪ੍ਰਦੀਪ ਕੁਮਾਰ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਪਹੁੰਚ ਕੇ ਸਰਹੱਦੀ ਖੇਤਰ ‘ਚ ਸਰਚ ਮੁਹਿੰਮ ਚਲਾਈ।
ਪਾਕਿਸਤਾਨ ਵੱਲੋਂ 20 ਦਿਨਾਂ ‘ਚ 7ਵੀਂ ਪਾਸ ਡ੍ਰੋਨ ਦੇ ਭਾਰਤ ਅੰਦਰ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਆਬਾਦ ਬੀ. ਓ. ਪੀ. , 3 ਅਕਤੂਬਰ ਨੂੰ ਡੇਰਾ ਬਾਬਾ ਨਾਨਕ, 10 ਅਕਤੂਬਰ ਨੂੰ ਬੀ. ਓ. ਪੀ. ਚੰਦੂ ਵਡਾਲਾ ਤੇ ਸਾਂਧਾਵਾਲੀ ‘ਚ ਰਾਤ ਦੇ ਸਮੇਂ ਡ੍ਰੋਨ ਨੇ ਭਾਰਤੀ ਸਰਹੱਦ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਹ ਵੀ ਖਬਰ ਮਿਲੀ ਹੈ ਕਿ ਡ੍ਰੋਨ ਰਾਹੀਂ ਪਾਕਿਸਤਾਨੀ ਅੱਤਵਾਦੀ ਤੇ ਸਮਗਲਰ ਹਥਿਆਰ ਤੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ।