ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਮੰਦਭਾਗੀ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸਨ ਕਾਰਨ ਵਿਦੇਸ਼ ਤੋਂ ਹਰ ਰੋਜ਼ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਕੈਨੇਡਾ ‘ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਤਰਨ ਤਾਰਨ ਦੇ ਪਿੰਡ ਦੇਉ ਬਾਠ ਦੇ ਸਰਤਾਜ ਸਿੰਘ ਢਿੱਲੋਂ ਦੀ ਬਰਮਪਟਨ ਵਿੱਚ ਸੜਕ ਹਾਦਸੇ ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਸਰਤਾਜ ਸਿੰਘ ਢਿੱਲੋਂ 3 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਨੌਜਵਾਨ ਦੇ ਮੌਤ ਦੀ ਦੁਖਦਾਈ ਖ਼ਬਰ ਪਿੰਡ ਪਹੁੰਚਦੇ ਹੀ ਪਿੰਡ ਚ ਸੋਗ ਦਾ ਮਹੌਲ ਬਣ ਗਿਆ ਹੈ। ਮ੍ਰਿਤਕ ਦੀ ਮਾਂ ਨੇ ਦਸਿਆ ਕਿ ਮੇਰਾ ਪੁੱਤ ਘਰ ਦੀ ਹਲਾਤ ਸੁਧਾਰਨ ਲਈ ਵਿਦੇਸ਼ ਗਿਆ ਸੀ।
ਇਹ ਵੀ ਪੜ੍ਹੋ : ਮੁਕਤਸਰ : ਨੌਜਵਾਨ ਤੋਂ brezza ਗੱਡੀ ਖੋਹ ਕੇ ਫਰਾਰ ਹੋਏ ਅਣਪਛਾਤੇ ਬੰਦੇ, ਪੁਲਿਸ ਨੇ ਮਾਮਲਾ ਕੀਤਾ ਦਰਜ
ਸਰਤਾਜ ਸਿੰਘ ਜਦੋਂ ਕਾਲਜ ਤੋਂ ਘਰ ਆ ਕੇ ਦੋਸਤਾਂ ਨਾਲ ਘੁੰਮਣ ਲਈ ਨਿਕਲਿਆ ਤਾ ਚਕਰਵਾਤੀ ਤੂਫ਼ਾਨ ਚ ਗੱਡੀ ਫਸ ਗਈ ਅਤੇ ਸੜਕ ਤੋਂ ਦੂਸਰੇ ਪਾਸੇ ਗੱਡੀ ਚਲੀ ਗਈ। ਜਿਸ ਕਰਕੇ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਅਹਮਨੋ ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ‘ਚ ਸਰਤਾਜ ਦੀ ਮੌਕੇ ਤੇ ਹੀ ਮੋਤ ਹੋ ਗਈ। ਪਰਿਵਾਰਕ ਮੈਂਬਰ ਕਨੇਡਾ ਸਰਕਾਰ ਤੋਂ ਫੈਮਿਲੀ ਵੀਜਾ ਦੀ ਮੰਗ ਕਰ ਰਹੀ ਹੈ ‘ਤਾਂ ਜੋ ਪੁੱਤਰ ਦੀ ਅੰਤਿਮ ਰਸਮਾਂ ਪੁਰੀਆਂ ਕੀਤੀਆਂ ਜਾ ਸਕਣ ਜਾਂ ਉਸਦੀ ਦੇਹ ਭਾਰਤ ਭੇਜੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: