ਤਰਨਤਾਰਨ ਦੇ ਥਾਣਾ ਸਰਾਏ ਅਮਾਨਤ ਦੇ ਸਰਹੱਦੀ ਪਿੰਡ ਸ਼ੁਕਰ ਚੱਕ ਦੇ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 40 ਸਾਲ ਸੁਖਰਾਜ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਸਿਰ ਤੇ ਬੈਂਕ ਅਤੇ ਆੜ੍ਹਤੀ ਦਾ ਕੁੱਲ ਮਿਲਾ ਕੇ 43 ਲੱਖ ਦਾ ਕਰਜ਼ਾ ਸੀ।
ਸੁਖਰਾਜ ਸਿੰਘ ਕਰਜ਼ੇ ਤੋਂ ਇਨ੍ਹਾਂ ਜਿਆਦਾ ਪਰੇਸ਼ਾਨ ਸੀ ਕਿ ਕਰਜ਼ੇ ਦਾ ਬੋਝ ਨਹੀਂ ਝੱਲ ਪਾਇਆ ਤੇ ਉਸਨੇ ਇਹ ਕਦਮ ਚੁਕਿਆ। ਮਰਨ ਤੋਂ ਪਹਿਲਾਂ ਕਿਸਾਨ ਵੱਲੋਂ ਨੋਟ ਵੀ ਲਿਖਿਆ ਗਿਆ ਹੈ। ਕਿਸਾਨ ਵੱਲੋਂ ਨੋਟ ਵਿੱਚ ਆੜ੍ਹਤੀਏ ਦਾ ਜ਼ਿਕਰ ਕੀਤਾ ਗਿਆ ਹੈ, ਇਸ ਦੇ ਨਾਲ ਹੀ HDFC ਬੈਂਕ ਵਾਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ‘ਚ 28 ਸਾਲਾ ਨੌਜਵਾਨ ਦੀ ਨ.ਸ਼ੇ ਦੀ ਆਦਤ ਨੇ ਲਈ ਜਾ.ਨ, ਲੱਕੜ ਦਾ ਕੰਮ ਕਰਦਾ ਸੀ ਮ੍ਰਿ.ਤਕ
ਨੋਟ ਵਿੱਚ ਕਿਸਾਨ ਨੇ ਲਿਖਿਆ ਕਿ- ਮੈਂ ਸੁਖਰਾਜ ਸਿੰਘ ਉਮਰ 40 ਸਾਲ ਆਪਣੀ ਜੀਵਨ ਲੀਲਾ ਖਤਮ ਕਰਨ ਜਾ ਰਿਹਾ ਹੈ। ਮੈਂ ਕਰਜ਼ੇ ਤੋਂ ਤੰਗ ਹੋ ਗਿਆ ਹਾਂ। ਆੜ੍ਹਤੀਆਂ ਗੁਰਵਿੰਦਰ ਸਿੰਘ ਛੀਨਾ ਦੇ ਪੈਸੇ ਦੇਣੇ ਦੋ ਲੱਖ ਅਤੇ ਉਸਨੇ ਵਿਆਜ ਪਾ ਕੇ 13 ਲੱਖ ਬਣਾ ਦਿੱਤਾ। ਮੈਂ ਇੰਨੇ ਪੈਸੇ ਕਿੱਥੋਂ ਦੇਵਾਂ। HDFC ਬੈਂਕ ਵਾਲਿਆਂ ਨੇ ਤੰਗ ਕੀਤਾ 30 ਲੱਖ ਬਣਾ ਕੇ ਬੈਠੇ ਆ ਮੇਰੀ ਮੌਤ ਦੇ ਜਿੰਮੇਵਾਰ ਇਹ ਬੰਦੇ ਹਨ। ਜੇ ਕੋਈ ਪਿੰਡ ਵਾਲਿਆਂ ਨੂੰ ਮਾੜਾ ਚੰਗਾ ਬੋਲਿਆ ਹੋਵੇ ਤਾਂ ਮਾਫੀ ਦੇ ਦੇਣਾ, ਮੇਰਾ ਪਿੰਡ ਮੇਰੇ ਬੱਚਿਆਂ ਨੂੰ ਇਨਸਾਫ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: