ਨਾਭਾ ਦੀ ਵਿਕਾਸ ਕਲੋਨੀ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਇੱਕ 25 ਸਾਲਾਂ ਕੁੜੀ ਦਾ ਕਤਲ ਕਰ ਦਿੱਤਾ ਗਿਆ। ਨਜਾਇਜ਼ ਸਬੰਧਾਂ ‘ਚ ਰੋੜਾ ਬਣਦੀ ਵੇਖ ਕੇ ਵਿਧਵਾ ਮਾਂ ਦੇ ਆਸ਼ਿਕ ਨੇ 25 ਸਾਲਾ ਲੜਕੀ ਅਨੂ ਨੂੰ ਘਰ ਵਿੱਚ ਇਕੱਲੀ ਵੇਖ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਗੇਟ ਤੋੜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਨਾਭਾ ਦੀ ਸਰਕਾਰੀ ਹਸਪਤਾਲ ਵਿੱਚ ਡੈਡ ਹਾਊਸ ਵਿੱਚ ਰਖਵਾਇਆ ਹੈ। ਪੁਲਿਸ ਨੇ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਆਸ਼ਕ ਦੀ ਭਾਲ ਕੀਤੀ ਜਾ ਰਹੀ ਹੈ।
ਮੌਕੇ ਤੇ ਪ੍ਰਤੱਖ ਦਰਸ਼ੀਆ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਇਹਨਾਂ ਦੇ ਘਰ ਅੰਦਰੋਂ ਕੂਕਾਂ ਦੀਆਂ ਆਵਾਜ਼ਾਂ ਆਈਆਂ। ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲ੍ਹਿਆ ਕਿਉਂਕਿ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਘਰ ਵਿੱਚ ਇਕੱਲੀ ਹੀ ਲੜਕੀ ਸੀ ਅਤੇ ਉਸ ਦੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ। ਮੁਢਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਨਜਾਇਜ਼ ਸਬੰਧ ਕਿਸੇ ਵਿਅਕਤੀ ਨਾਲ ਸਨ ਅਤੇ ਲੜਕੀ ਅਕਸਰ ਹੀ ਆਪਣੀ ਮਾਤਾ ਅਤੇ ਉਸ ਵਿਅਕਤੀ ਨੂੰ ਰੋਕਦੀ ਰਹਿੰਦੀ ਸੀ।
ਪ੍ਰੇਮ ਸਬੰਧਾਂ ਦਾ ਰੋੜਾ ਵੇਖਦੇ ਹੋਏ ਮਾਂ ਦੇ ਆਸ਼ਕ ਨੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਕੇ ਰਾਤ ਨੂੰ ਘਰ ਵਿੱਚ ਜਿੰਦਰਾ ਲਗਾ ਕੇ ਉੱਥੋਂ ਰਫੂ ਚੱਕਰ ਹੋ ਗਿਆ। ਗੁਆਂਢੀਆਂ ਨੇ ਹੀ ਰਾਤ ਨੂੰ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਗੇਟ ਤੋੜ ਕੇ ਘਰ ਅੰਦਰ ਦਾਖਲ ਹੋਏ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿਉਂਕਿ ਅਨੂ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਲਾਸ਼ ਘਰ ਦੇ ਅੰਦਰ ਖੂਨ ਨਾਲ ਲੱਥ-ਪੱਥ ਪਈ ਸੀ।
ਇਸ ਹਾਦਸੇ ਤੋਂ ਬਾਅਦ ਤੜਕਸਾਰਾ ਅਨੂ ਦੀ ਮਾਤਾ ਅਰੁਣਾ ਦੇਵੀ ਗੁਆਂਢਿਆਂ ਦੇ ਆ ਕੇ ਸਵੇਰੇ ਬੈਠ ਗਈ ਅਤੇ ਅਣਜਾਣ ਬਣ ਗਈ ਕਿ ਮੈਨੂੰ ਤਾਂ ਕੁਝ ਪਤਾ ਹੀ ਨਹੀਂ, ਜਦੋਂ ਕਿ ਇਸ ਸਾਰਾ ਘਟਨਾਕ੍ਰਮ ਬਾਰੇ ਮ੍ਰਿਤਕ ਲੜਕੀ ਦੀ ਮਾਤਾ ਨੂੰ ਸਭ ਕੁਝ ਪਤਾ ਸੀ। ਭਾਵੇਂ ਕਿ ਘਟਨਾਕ੍ਰਮ ਵੇਲੇ ਘਰ ਵਿੱਚ ਨਹੀਂ ਸੀ ਪਰ ਉਹ ਇਸ ਘਟਨਾ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਹੀ ਆਪਣੀ ਲੜਕੀ ਕੋਲੇ ਚਲੀ ਗਈ ਕਿ ਕਿਸੇ ਨੂੰ ਪਤਾ ਨਾ ਚੱਲੇ ਕਿ ਇਹ ਕਤਲ ਦੇ ਪਿੱਛੇ ਕੀ ਵਜਹਾ ਰਹੀ ਅਤੇ ਇਹ ਕਿਸ ਨੇ ਕਰਵਾਇਆ ਹੈ। ਮਾਂ ਐਨੀ ਬੇਰਹਿਮ ਹੋ ਸਕਦੀ ਹੈ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਰਿਵਾਰ ਸਣੇ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਇਸ ਮੌਕੇ ਤੇ ਜਦੋਂ ਮ੍ਰਿਤਕ ਅਨੂ ਦੀ ਮਾਤਾ ਅਰੁਣਾ ਦੇਵੀ ਨਾਲ ਗੱਲ ਕੀਤੀ ਉਹਨਾਂ ਪੁੱਛਿਆ ਕਿ ਇਹ ਕਤਲ ਕਿਵੇਂ ਹੋਇਆ ਤਾਂ ਤੁਸੀਂ ਕਿੱਥੇ ਸੀ, ਤਾਂ ਉਸ ਨੇ ਸਫਾਈ ਦਿੰਦੇ ਕਿਹਾ ਮੈਂ ਤਾਂ ਆਪਣੀ ਲੜਕੀ ਦੇ ਘਰੇ ਗਈ ਹੋਈ ਸੀ ਅਤੇ ਮੈਂ ਤਾਂ ਸਵੇਰੇ ਹੀ ਆਈ ਹਾਂ ਮੈਨੂੰ ਤਾਂ ਸਵੇਰੇ ਹੀ ਇਸ ਘਟਨਾਕ੍ਰਮ ਦਾ ਪਤਾ ਲੱਗਿਆ ਹੈ। ਜਦੋਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਕੋਈ ਵਿਅਕਤੀ ਤੁਹਾਡੇ ਘਰ ਆਉਂਦਾ ਸੀ ਤਾਂ ਉਸ ਨੇ ਕਿਹਾ ਕਿ ਇੱਥੇ ਕੋਈ ਵੀ ਵਿਅਕਤੀ ਨਹੀਂ ਆਉਂਦਾ ਸੀ ਕਿਉਂਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਮੇਰੇ ਲੜਕੇ ਦੀ ਐਕਸੀਡੈਂਟ ਵਿੱਚ ਵੀ ਮੌਤ ਹੋ ਚੁੱਕੀ ਹੈ।
ਇਸ ਮੌਕੇ ਤੇ ਨਾਭਾ ਕੋਤਵਾਲੀ ਦੇ SHO ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਸਾਨੂੰ ਦੇਰ ਰਾਤ ਪਤਾ ਚੱਲਿਆ ਕੀ ਲੜਕੀ ਅਨੂ ਦਾ ਕਿਸੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ ਅਸੀਂ ਮੌਕੇ ਤੇ ਪਹੁੰਚੇ ਅਤੇ ਮੁਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਲੜਕੀ ਦੀ ਮਾਤਾ ਅਰੁਣਾ ਦੇਵੀ ਦੇ ਕਿਸੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਜਿਸ ਕਰਕੇ ਲੜਕੀ ਦਾ ਕਤਲ ਕਰ ਦਿੱਤਾ, ਅਸੀਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: