ਖੰਨਾ ਵਿਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਬੀਤੀ ਰਾਤ ਲਗਭਗ 11 ਵਜੇ ਟ੍ਰੇਨ ਦੀ ਚਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਏ। ਦੋਵੇਂ ਰੇਲਵੇ ਲਾਈਨ ਕ੍ਰਾਸ ਕਰਕੇ ਗੋਲਗੱਪੇ ਖਾਣ ਜਾ ਰਹੇ ਸਨ।
ਹਾਦਸਾ ਲਲਹੇਰੀ ਰੋਡ ਰੇਲਵੇ ਫਲਾਈਓਵਰ ਕੋਲ ਹੋਇਆ। ਮ੍ਰਿਤਕ ਦੀ ਪਛਾਣ 24 ਸਾਲਾ ਕਰਨ ਵਾਸੀ ਨੰਦੀ ਕਾਲੋਨੀ ਖੰਨਾ ਵਜੋਂ ਹੋਈ ਹੈ ਜਦੋਂ ਕਿ ਗੰਭੀਰ ਜ਼ਖਮੀ ਹੋਈ ਮਾਂ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਸੀ। ਸਿਵਲ ਹਸਪਤਾਲ ਦੀ ਐਮਰਜੈਂਸੀ ਡਿਊਟੀ ਵਿਚ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਗੰਭੀਰ ਜ਼ਖਮੀ ਮਹਿਲਾ ਨੂੰ ਫਸਟ ਏਡ ਦੇ ਬਾਅਦ ਹਾਇਰ ਸੈਂਟਰ ਲਈ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਟਰੱਕ ਤੇ ਕਾਰ ਦੀ ਹੋਈ ਜ਼.ਬਰ/ਦਸਤ ਟੱ/ਕਰ, ਬੱਚੀ ਸਣੇ 4 ਲੋਕ ਹੋਏ ਰੱਬ ਨੂੰ ਪਿਆਰੇ
ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਕੁਝ ਸਮੇਂ ਤੋਂ ਬੀਮਾਰ ਸੀ। ਬੀਤੀ ਰਾਤ ਉਹ ਇਕ ਹਸਪਤਾਲ ਵਿਚ ਬਲੱਡ ਸੈਂਪਲ ਦੇਣ ਆਪਣੇ ਪੁੱਤ ਨਾਲ ਆਈ ਸੀ। ਹਸਪਤਾਲ ਵਿਚ ਸੈਂਪਲ ਦੀ ਰਿਪੋਰਟ ਨੂੰ ਲੈ ਕੇ ਸਟਾਫ ਨੇ ਕੁਝ ਸਮੇਂ ਵਿਚ ਦੇਣ ਦੀ ਗੱਲ ਕਹੀ ਤਾਂ ਮਾਂ-ਪੁੱਤ ਕੋਲ ਹੀ ਰੇਲਵੇ ਲਾਈਨ ਕ੍ਰਾਸ ਕਰਕੇ ਗੋਲਗੱਪੇ ਖਾਣ ਨਿਕਲ ਪਏ। ਜਿਵੇਂ ਹੀ ਮਾਂ-ਪੁੱਤ ਰੇਲਵੇ ਲਾਈਨ ਕ੍ਰਾਸ ਕਰਨ ਲੱਗੇ ਤਾਂ ਇੰਨੇ ਵਿਚ ਦਿੱਲੀ ਤੋਂ ਆ ਰਹੀ ਟ੍ਰੇਨ ਦੀ ਚਪੇਟ ਵਿਚ ਦੋਵੇਂ ਆ ਗਏ।
ਵੀਡੀਓ ਲਈ ਕਲਿੱਕ ਕਰੋ -: