ਗੁਰਦਾਸਪੁਰ ਬਹਿਰਾਮਪੁਰ ਰੋਡ ਦੇ ਉੱਪਰ ਪਿੰਡ ਡਾਲਾ ਦੇ ਨਜ਼ਦੀਕ ਗੁਰਦਾਸਪੁਰ ਦੀ ਤਰਫ ਤੋਂ ਆ ਰਹੀ ਤੇਜ ਰਫ਼ਤਾਰ ਸਵਿਫਟ ਕਾਰ ਰਸਤੇ ਵਿੱਚ ਇੱਕ ਲੱਕੜ ਦੇ ਖੋਖੇ ਨੂੰ ਉਡਾ ਕੇ ਸਿੱਧੀ ਸਫੈਦੇ ਦੇ ਦਰਖ਼ਤ ਵਿੱਚ ਜਾ ਟਕਰਾਈ। ਹਾਦਸੇ ਦੀ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋਈ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਡਰਾਈਵਰ ਸਮੇਤ ਚਾਰ ਲੋਕ ਜਖਮੀ ਹੋ ਗਏ ਜਿਨਾਂ ਨੂੰ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ।
ਰਾਹਗੀਰਾਂ ਮੁਤਾਬਕ ਇੱਕ ਤੇਜ਼ ਰਫਤਾਰ ਕਾਰ ਜੋ ਕਿ ਗੁਰਦਾਸਪੁਰ ਤੋਂ ਆ ਰਹੀ ਤੀ ਸਿੱਧੇ ਹੀ ਡਾਲਾ ਪਿੰਡ ਤੋਂ ਅੱਗੇ ਆਉਂਦਿਆਂ ਹੀ ਇੱਕ ਤਿੱਖਾ ਮੋੜ ਹੋਣ ਦੇ ਕਾਰਨ ਬੇਕਾਬੂ ਹੋ ਕੇ ਸਿੱਧਾ ਹੀ ਜਾ ਕੇ ਪਹਿਲਾਂ ਇੱਕ ਲਕੜ ਦੇ ਖੋਖੇ ਦੇ ਵਿੱਚ ਤੇ ਫਿਰ ਸਫੈਦੇ ਦੇ ਵਿੱਚ ਜਾ ਟਕਰਾਈ। ਜਿਸ ਦੇ ਨਾਲ ਖੋਖਾ ਸੜਕ ਦੇ ਉੱਪਰ ਹੀ ਹੇਠਾਂ ਪਲਟ ਗਿਆ ਅਤੇ ਕਾਰ ਵਿੱਚ ਬੈਠੀਆਂ ਸਵਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ।
ਮੌਕੇ ਤੇ ਮੌਜੂਦ ਲੋਕਾਂ ਨੇ ਐਬੂਲੈਂਸ ਨੂੰ ਫੋਨ ਕੀਤਾ ਪਰ ਐਮਬੂਲੈਂਸ ਲੇਟ ਹੋਣ ਕਾਰਨ ਨਜ਼ਦੀਕ ਹੀ ਇਕ ਘਰ ਦੇ ਪਰਿਵਾਰਿਕ ਮੈਂਬਰਾਂ ਨੇ ਆ ਕੇ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ। ਲੋਕਾਂ ਦੇ ਮੁਤਾਬਕ ਕਾਰ ਦੇ ਏਅਰ ਬੈਗ ਖੁੱਲਣ ਕਰਕੇ ਕਾਰ ਸਵਾਰਾਂ ਦੀ ਜਾਨ ਬਚ ਗਈ ਪਰ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਦੀ ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ।
ਇਹ ਵੀ ਪੜ੍ਹੋ : 7 ਮਹੀਨੇ ਪਹਿਲਾਂ ਅਰਮਾਨੀਆ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ
ਇਸ ਬਾਰੇ ਬਹਿਰਾਮਪੁਰ ਥਾਣਾ ਦੇ ਐਸਆਈ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਸੰਬੰਧਿਤ ਜ਼ਖਮੀਆਂ ਨਾਲ ਸਿਵਲ ਹਸਪਤਾਲ ਵਿਖੇ ਜਾ ਕੇ ਗੱਲਬਾਤ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਹਾਦਸਾ ਕਿਸ ਤਰ੍ਹਾਂ ਵਾਪਰਿਆ ਇਸ ਸਬੰਧੀ ਕਾਰ ਦੇ ਡ੍ਰਾਈਵਰ ਤੋਂ ਪੁੱਛਗਿੱਛ ਕਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: