ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਸਥਿਤ ਇੰਡਸਟਰੀਅਲ ਏਰੀਆ ਫੇਜ਼-8 ਨੇੜੇ ਐਤਵਾਰ ਨੂੰ ਤੇਜ਼ ਰਫਤਾਰ ਮਰਸਿਡੀਜ਼ ਦਾ ਕਹਿਰ ਦੇਖਣ ਨੂੰ ਮਿਲਿਆ। ਇੱਕ ਬੇਕਾਬੂ ਮਰਸਿਡੀਜ਼ ਕਾਰ ਸੜਕ ਕਿਨਾਰੇ ਬਣੀ ਦੁਕਾਨ ਵਿੱਚ ਜਾ ਵੜੀ। ਇਸ ਘਟਨਾ ਵਿੱਚ ਦੁਕਾਨ ਵਿੱਚ ਸੌਂ ਰਹੇ ਇੱਕ ਨੌਜਵਾਨ ਦੀ ਮੌਤ ਹੋ ਗਈ। ਕਾਰ ਨੇ ਦੁਕਾਨ ਦੇ ਪਿੱਛੇ ਸਥਿਤ ਸਕੂਲ ਦੀ ਕੰਧ ਨੂੰ ਵੀ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਸਕੂਲ ਦੀ ਕੰਧ ਟੁੱਟ ਗਈ ਅਤੇ ਕਾਰ ਦੇ ਏਅਰ ਬੈਗ ਵੀ ਖੁੱਲ੍ਹ ਗਏ। ਰਾਤ ਦਾ ਸਮਾਂ ਸੀ, ਇਸ ਲਈ ਮੌਕੇ ‘ਤੇ ਕੋਈ ਨਹੀਂ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਕਾਰ ਸਵਾਰ ਉਥੋਂ ਫ਼ਰਾਰ ਹੋ ਗਏ।
ਸੂਚਨਾ ਮਿਲਣ ਤੋਂ ਬਾਅਦ ਇੰਡਸਟਰੀਅਲ ਏਰੀਆ ਫੇਜ਼-8 ਚੌਕੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਇੱਕ ਬੇਕਾਬੂ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਦੀ ਰਫ਼ਤਾਰ ਜ਼ਿਆਦਾ ਸੀ, ਜਿਸ ਕਾਰਨ ਉਸ ਨੇ ਨਾਲ ਲੱਗਦੇ ਸਕੂਲ ਦੀ ਕੰਧ ਵੀ ਤੋੜ ਦਿੱਤੀ। ਇਸ ਤੋਂ ਬਾਅਦ ਸਵਾਰੀਆਂ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਈਆਂ ਅਤੇ ਪ੍ਰਕਾਸ਼ ਉਥੇ ਹੀ ਫਸ ਗਿਆ। ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਪ੍ਰਕਾਸ਼ ਕੁਮਾਰ (35) ਵਾਸੀ ਬਿਹਾਰ ਵਜੋਂ ਹੋਈ ਹੈ। ਉਹ ਇੱਥੇ ਚਾਹ-ਪਰਾਂਠੇ ਦੀ ਦੁਕਾਨ ਚਲਾਉਂਦਾ ਸੀ। ਇਹ ਹਾਦਸਾ ਕਰੀਬ 2.15 ਵਜੇ ਵਾਪਰਿਆ। ਉਸ ਸਮੇਂ ਪ੍ਰਕਾਸ਼ ਦੁਕਾਨ ‘ਤੇ ਸੌਂ ਰਿਹਾ ਸੀ।
ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਾਰ ਹਾਦਸੇ ਦਾ ਸ਼ਿਕਾਰ ਹੋਈ ਤਾਂ ਬੰਬ ਵਾਂਗ ਧਮਾਕਾ ਹੋਇਆ। ਆਵਾਜ਼ ਸੁਣ ਕੇ ਜਦੋਂ ਲੋਕ ਬਾਹਰ ਆਏ ਤਾਂ ਉਨ੍ਹਾਂ ਨੇ ਕਾਰ ਨੂੰ ਦੇਖਿਆ। ਕਾਰ ਦੁਕਾਨ ਦੇ ਅੰਦਰ ਵੜ ਗਈ ਸੀ ਅਤੇ ਉਸ ਦੀਆਂ ਲਾਈਟਾਂ ਜਗ ਰਹੀਆਂ ਸਨ। ਜਦੋਂ ਲੋਕਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਕਿ ਪ੍ਰਕਾਸ਼ ਇਸ ਦੇ ਹੇਠਾਂ ਫਸਿਆ ਹੋਇਆ ਸੀ। ਲੋਕਾਂ ਨੇ ਇਸ ਦੀ ਸੂਚਨਾ ਪ੍ਰਕਾਸ਼ ਦੇ ਜੀਜਾ ਮਨਜੀਤ ਕੁਮਾਰ ਨੂੰ ਦਿੱਤੀ।
ਇਹ ਵੀ ਪੜ੍ਹੋ : ਮੋਗਾ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ, ਗੁੱਸੇ ‘ਚ ਆਏ ਜੀਜੇ ਨੇ ਸਾਲੀ ਦਾ ਕੀਤਾ ਕ.ਤਲ
ਸੂਚਨਾ ਮਿਲਦੇ ਹੀ ਮਨਜੀਤ ਦੁਕਾਨ ‘ਤੇ ਪਹੁੰਚ ਗਿਆ। ਫਿਰ ਪ੍ਰਕਾਸ਼ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਨਜੀਤ ਨੇ ਪੁਲਿਸ ਨੂੰ ਦੱਸਿਆ ਕਿ ਪ੍ਰਕਾਸ਼ 18 ਸਾਲਾਂ ਤੋਂ ਮੁਹਾਲੀ ਵਿੱਚ ਦੁਕਾਨ ਚਲਾ ਰਿਹਾ ਸੀ। 15 ਦਿਨ ਪਹਿਲਾਂ ਪ੍ਰਕਾਸ਼ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਉਸ ਨੇ ਆਪਣੇ ਪੁੱਤਰ ਦਾ ਚਿਹਰਾ ਵੀ ਨਹੀਂ ਦੇਖਿਆ ਸੀ। ਉਸ ਨੇ ਹੋਲੀ ‘ਤੇ ਬਿਹਾਰ ‘ਚ ਆਪਣੇ ਘਰ ਜਾਣਾ ਸੀ।
ਵੀਡੀਓ ਲਈ ਕਲਿੱਕ ਕਰੋ -: