ਲੁਧਿਆਣਾ ਦੇ PAU ਦੇ ਹੋਸਟਲ ਦੇ ਕਮਰੇ ਚ ਬੀਤੇ ਦਿਨ ਐਤਵਾਰ ਨੂੰ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਵਿਦਿਆਰਥੀ ਨੇ ਹੋਸਟਲ ਦੇ ਕਮਰੇ ਵਿੱਚ ਹੀ ਫਾਹਾ ਲੈਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਉਧਰ ਜਦੋਂ ਕੁਝ ਹੋਰ ਵਿਦਿਆਰਥੀਆਂ ਨੇ ਇਸ ਲਾਸ਼ ਨੂੰ ਲਟਕਦਾ ਹੋਇਆ ਦੇਖਿਆ ਤਾਂ ਉਹਨਾਂ ਨੇ ਰੌਲਾ ਪਾ ਦਿੱਤਾ। ਵਿਦਿਆਰਥੀਆਂ ਦੇ ਰੌਲਾ ਪਾਉਣ ਤੋਂ ਬਾਅਦ ਵਾਰਡਨ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਜਾਣਕਾਰੀ ਅਨੁਸਾਰ ਮ੍ਰਿਤਕ ਯੋਗੇਸ਼ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲਾਜੀ ਵਿਭਾਗ ਦੇ ਵਿੱਚ ਪਹਿਲੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਯੋਗੇਸ਼ ਕਾਫੀ ਸਟਰੈਸ ਵਿੱਚ ਰਹਿੰਦਾ ਸੀ। ਪਰ ਉਸ ਦੇ ਸਟਰੈਸ ਵਿੱਚ ਰਹਿਣ ਦੇ ਕਾਰਨਾਂ ਬਾਰੇ ਕਿਸੇ ਨੂੰ ਅਜੇ ਕੁੱਝ ਪਤਾ ਨਹੀਂ ਹੈ। ਫਿਲਹਾਲ ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖਬਰ, ਕੈਨੇਡਾ ‘ਚ 3 ਪੰਜਾਬੀਆਂ ਦੀ ਸੜਕ ਹਾ.ਦਸੇ ‘ਚ ਹੋਈ ਦਰਦਨਾਕ ਮੌ.ਤ
ਥਾਣਾ PAU ਦੀ ਪੁਲਿਸ ਨੇ ਯੋਗੇਸ਼ ਦੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਹੈ ਅਤੇ ਉਸਦੇ ਮੋਬਾਈਲ ਨੂੰ ਵੀ ਚੈੱਕ ਕਰਨ ਦੀ ਗੱਲ ਕਹੀ ਗਈ ਹੈ ਤਾਂ ਜੋ ਉਹ ਦੇ ਪ੍ਰੇਸ਼ਾਨ ਰਹਿਣ ਬਾਰੇ ਕੁੱਝ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਕੋਲੋਂ ਵੀ ਪੁੱਛ-ਗਿੱਛ ਕੀਤੀ ਜਾਵੇਗੀ ਤਾਂ ਜੋ ਮਾਮਲੇ ਹੋਰ ਜਾਣਕਾਰੀ ਸਾਹਮਣੇ ਆ ਸਕੇ।
ਵੀਡੀਓ ਲਈ ਕਲਿੱਕ ਕਰੋ -: