ਖੰਨਾ ਦੇ ਸਮਰਾਲਾ ਥਾਣੇ ਅਧੀਨ ਪੈਂਦੇ ਪਿੰਡ ਲਾਲ ਕਲਾਂ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਬੀਤੇ ਦੋ ਦਿਨ ਪਹਿਲਾਂ ਇੱਕ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਕੋਲ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ ਉਮਰ 68 ਸਾਲ ਲਾਪਤਾ ਹੈ ਸੁਰਿੰਦਰ ਕੌਰ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਜੋ ਕਿ ਪਿਛਲੇ 17 ਮਈ ਤਰੀਕ ਦੁਪਹਿਰ 3.30 ਵਜੇ ਤੋਂ ਲਾਪਤਾ ਹੈ ਜਿਸ ਦੀ ਭਾਲ ਸਾਰੇ ਪਿੰਡ ਵੱਲੋਂ ਕੀਤੀ ਜਾ ਰਹੀ। ਪਿੰਡ ਦੇ ਸਰਪੰਚ ਵੱਲੋਂ ਜਦੋਂ ਪਿੰਡ ਵਿੱਚ ਲੱਗੇ ਹੋਏ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਬਜ਼ੁਰਗ ਔਰਤ ਪਿੰਡ ਦੇ ਇੱਕ ਘਰ ਵਿੱਚ ਕੰਮ ਕਰਨ ਜਾਂਦੀ ਤਾਂ ਦਿਖਾਈ ਦਿੰਦੀ ਹੈ ਪਰ ਉਸ ਤੋਂ ਬਾਅਦ ਉਹ ਘਰ ਵਿੱਚੋਂ ਬਾਹਰ ਨਹੀਂ ਆਉਂਦੀ ਜਿਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀ ਗਈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਦੇ ਹੀ ਇੱਕ ਘਰ ਦੀ ਤਲਾਸ਼ੀ ਲਈ ਜਿਸ ਦੀ ਰਸੋਈ ਵਿੱਚੋਂ ਸੁਰਿੰਦਰ ਕੌਰ ਦੀ ਲਾਸ਼ ਬਰਾਮਦ ਹੋ ਗਈ। ਪੁਲਿਸ ਵੱਲੋਂ ਘਰ ਦੇ ਮਾਲਕ ਜਿੰਦਰ ਸਿੰਘ ਮੌਂਟੀ ਦੇ ਭਤੀਜੇ ਤੇ ਪਰਚਾ ਦਰਜ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਮ੍ਰਿਤਕ ਬਜ਼ੁਰਗ ਔਰਤ ਦੇ ਪੁੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਸੁਰਿੰਦਰ ਕੌਰ 68 ਸਾਲ ਬੜੇ ਲੰਬੇ ਸਮੇਂ ਤੋਂ ਪਿੰਡ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ। 17 ਤਰੀਕ ਦਿਨ ਸ਼ੁਕਰਵਾਰ ਨੂੰ ਦੁਪਹਿਰ 3.30 ਵਜੇ ਉਹ ਪਿੰਡ ਦੇ ਹੀ ਘਰ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਗਈ ਸੀ ਪਰ ਸ਼ਾਮ ਹੋਣ ਤੱਕ ਮਾਤਾ ਘਰ ਨਹੀਂ ਆਈ। ਇਸ ਤੋਂ ਬਾਅਦ ਮੇਰੇ ਪਿਤਾ ਮੇਰੀ ਮਾਤਾ ਨੂੰ ਲੱਭਣ ਲਈ ਜਿੰਦਰ ਸਿੰਘ ਮੌਂਟੀ ਦੇ ਘਰ ਗਏ, ਜਿੱਥੇ ਮੇਰੀ ਮਾਤਾ ਕੰਮ ਕਰਨ ਗਈ ਸੀ ਤਾਂ ਜਿੰਦਰ ਸਿੰਘ ਮੌਂਟੀ ਨੇ ਬੜੇ ਪਿਆਰ ਨਾਲ ਮੇਰੇ ਪਿਤਾ ਨੂੰ ਬਿਠਾ ਕੇ ਚਾਹ ਪਲਾਈ ਅਤੇ ਕਹਿ ਦਿੱਤਾ ਕਿ ਉਹ ਤਾਂ ਕੰਮ ਕਰਕੇ ਚਲੀ ਗਈ ਹੈ।
ਉਸ ਤੋਂ ਬਾਅਦ ਮੇਰੇ ਪਿਤਾ ਨੇ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਦੱਸਿਆ ਤੇ ਸਾਡਾ ਪਰਿਵਾਰ ਅਤੇ ਪਿੰਡ ਨਿਵਾਸੀ ਪਿੰਡ ਦੇ ਕੈਮਰੇ ਦੇਖਣ ਲੱਗ ਗਏ ਅਤੇ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ। ਜਦੋਂ ਪਿੰਡ ਦੇ ਕੈਮਰਿਆਂ ਨੂੰ ਖੰਗਾਲ ਕੇ ਦੇਖਿਆ ਗਿਆ ਤਾਂ ਮੇਰੇ ਮਾਤਾ ਦੀ ਆਖਰੀ ਲੋਕੇਸ਼ਨ ਲੱਭ ਗਈ ਤਾਂ ਅਸੀਂ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਅਤੇ ਸਮਰਾਲਾ ਪੁਲਿਸ ਨੇ ਜਿੰਦਰ ਸਿੰਘ ਮੌਂਟੀ ਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਦੀ ਘਰ ਦੀ ਰਸੋਈ ਵਿੱਚੋਂ ਮੇਰੀ ਮਾਤਾ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਿੰਦਰ ਸਿੰਘ ਮੋਂਟੀ ਦੇ ਭਤੀਜੇ ਤੇ ਕੇਸ ਦਰਜ ਕਰ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 11 ਮੈਂਬਰਾਂ ਨੂੰ ਕੀਤਾ ਕਾਬੂ, ਸੋਨੇ ਦੇ ਗਹਿਣੇ ਤੇ ਹ.ਥਿਆ.ਰ ਬਰਾਮਦ
ਮ੍ਰਿਤਕ ਸੁਰਿੰਦਰ ਕੌਰ ਦੇ ਬੇਟੇ ਗੁਰਜੰਟ ਨੇ ਕਿਹਾ ਕਿ ਜਿੰਦਰ ਸਿੰਘ ਮੋਂਟੀ ਅਤੇ ਉਸ ਦਾ ਇੱਕ ਰਿਸ਼ਤੇਦਾਰ ਜਿੰਦਰ ਸਿੰਘ ਦੀ ਪਤਨੀ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸੇ ਸਮੇਂ ਮੇਰੀ ਮਾਤਾ ਸੁਰਿੰਦਰ ਕੌਰ ਨੇ ਉਹਨਾਂ ਨੂੰ ਦੇਖ ਲਿਆ। ਉਸ ਤੋਂ ਬਾਅਦ ਉਹਨਾਂ ਨੇ ਮੇਰੀ ਮਾਤਾ ਦਾ ਕਤਲ ਕਰ ਦਿੱਤਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਘਰ ਦੀ ਰਸੋਈ ਵਿੱਚ ਮੇਰੀ ਮਾਤਾ ਦੀ ਲਾਸ਼ ਪਈ ਹੋਵੇ ਅਤੇ ਡੇਢ ਦਿਨ ਤੋਂ ਉਹਨਾਂ ਨੂੰ ਪਤਾ ਨਾ ਲੱਗਿਆ ਹੋਵੇ ਮੇਰੀ ਮਾਤਾ ਨੂੰ ਮਾਰਨ ਵਿੱਚ ਜਿੰਦਰ ਸਿੰਘ ਦਾ ਵੀ ਪੂਰਾ ਹੱਥ ਹੈ ਉਸ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: