ਜਗਰਾਓਂ ਦੇ ਬਲਾਕ ਸਿੱਧਵਾਂ ਬੇਟ ਦੇ ਪਿੰਡ ਸ਼ੇਰੇਵਾਲ ਵਿਖੇ ਬੀਤੇ ਕੱਲ੍ਹ ਇੱਕ 25 ਸਾਲ ਦੇ ਨੌਜਵਾਨ ਜਸਵੀਰ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋ ਗਈ। ਇਸੇ ਘਰ ਵਿੱਚ ਮ੍ਰਿਤਕ ਜਸਵੀਰ ਸਿੰਘ ਦੇ ਪੰਜ ਹੋਰ ਭਰਾ ਤੇ ਪਿਤਾ ਪਹਿਲਾਂ ਹੀ ਨਸ਼ੇ ਨਾਲ ਆਪਣੀ ਜਾਨ ਗਵਾ ਚੁੱਕੇ ਹਨ ਤੇ ਹੁਣ ਘਰ ਵਿੱਚ ਮੌਜੂਦ ਮ੍ਰਿਤਕ ਦੀ ਮਾਤਾ ਛਿੰਦਰ ਕੌਰ ਆਪਣੀਆਂ ਦੋ ਨੂੰਹਾਂ ਤੇ ਦੋ ਪੋਤੇ ਤੇ ਇੱਕ ਪੋਤੀ ਸਮੇਤ ਹੁਣ ਆਪਣੇ ਪਰਿਵਾਰ ਲਈ ਇਨਸਾਫ ਦੀ ਮੰਗ ਕਰ ਰਹੀ ਹੈ।
ਇਸ ਮੌਕੇ ਜਦੋਂ ਮ੍ਰਿਤਕ ਜਸਵੀਰ ਸਿੰਘ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਪਤਾ ਲੱਗਿਆ ਕਿ ਮ੍ਰਿਤਕ ਜਸਵੀਰ ਦੇ ਪਿਤਾ ਮੁਖਤਿਆਰ ਸਿੰਘ ਦੀ ਸਾਲ 2012 ਵਿੱਚ ਜਿਆਦਾ ਸ਼ਰਾਬ ਪੀਣ ਨਾਲ ਨਸ਼ੇ ਦੀ ਹਾਲਤ ਵਿੱਚ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਸੇ ਸਾਲ ਇੱਕ ਮੁੰਡੇ ਦੀ ਵੀ ਨਸ਼ੇ ਕਰਕੇ ਮੌਤ ਹੋ ਗਈ। ਉਸ ਤੋਂ ਬਾਅਦ 2021 ਤੋ ਲੈਂ ਕੇ ਜਨਵਰੀ 2026 ਤੱਕ ਮ੍ਰਿਤਕ ਮੁਖਤਿਆਰ ਸਿੰਘ ਦੇ ਇੱਕ-ਇੱਕ ਕਰਕੇ ਪੰਜ ਹੋਰ ਮੁੰਡਿਆਂ ਦੀ ਮੌਤ ਵੀ ਨਸ਼ੇ ਕਰਕੇ ਹੋ ਗਈ। ਜਿਸ ਕਰਕੇ ਇਸ ਪਰਿਵਾਰ ਵਿਚ ਹੁਣ ਸਿਰਫ ਇੱਕ ਬਜ਼ੁਰਗ ਮਾਤਾ ਛਿੰਦਰ ਕੌਰ ਹੀ ਬਚੀ ਹੈ। ਜੌ ਆਪਣੇ ਬੱਚਿਆਂ ਲਈ ਪੁਲਿਸ ਤੋ ਇਨਸਾਫ਼ ਦੀ ਮੰਗ ਕਰ ਰਹੀ ਹੈ।

ਇਸ ਮੌਕੇ ਇਸ ਪਰਿਵਾਰ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਕਿਹਾਕਿ ਸਾਡੇ ਇਲਾਕੇ ਵਿਚ ਨਸ਼ਾ ਰੱਜ ਕੇ ਵਿਕਦਾ ਹੈ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਜਿਸ ਕਰਕੇ ਇਥੇ ਆਏ ਦਿਨ ਕੋਈ ਨਾ ਮੌਤ ਹੁੰਦੀ ਰਹਿੰਦੀ ਹੈ। ਪੁਲਿਸ ਨੇ ਬੀਤੇ ਕੱਲ੍ਹ ਹੋਈ ਜਸਵੀਰ ਸਿੰਘ ਦੀ ਮੌਤ ਤੋਂ ਬਾਅਦ ਇੱਕ ਮਹਿਲਾ ਸਮੇਤ ਇੱਕ ਹੋਰ ਵਿਅਕਤੀ ਤੇ ਪਰਚਾ ਦਰਜ ਕੀਤਾ ਹੈ। ਪਰ ਅਜੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ। ਉਨ੍ਹਾਂ ਵੱਲੋਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਥਾਣਿਆਂ ‘ਚੋਂ 30 ਦਿਨਾਂ ‘ਚ ਹਟਾਏ ਜਾਣਗੇ ਜ਼ਬਤ ਕੀਏ ਵਾਹਨ, ਲੋਕਲ ਬਾਡੀ ਮੰਤਰੀ ਸੰਜੀਵ ਅਰੋੜਾ ਨੇ ਦਿੱਤੇ ਹੁਕਮ
ਇਸ ਮੌਕੇ ਜਦੋਂ ਇਸ ਪਿੰਡ ਨੂੰ ਲੱਗਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਜਸਵੀਰ ਸਿੰਘ ਦੀ ਮੌਤ ਨਸ਼ੇ ਨਾਲ ਹੋਈ ਹੈ, ਇਸ ਗੱਲ ਦੀ ਪੁਸ਼ਟੀ ਨਹੀਂ ਹੋਈ। ਪੁਸ਼ਟੀ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਫਿਲਹਾਲ ਪੁਲਿਸ ਨੇ ਇੱਕ ਮਹਿਲਾ ਤੇ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜਿਸ ਮਹਿਲਾ ਤੇ ਹੁਣ ਨਸ਼ਾ ਵੇਚਣ ਦਾ ਪਰਚਾ ਦਰਜ ਕੀਤਾ ਹੈ, ਇਸੇ ਮਹਿਲਾ ਦੇ ਪਤੀ ‘ਤੇ ਵੀ 9 ਜਨਵਰੀ ਨੂੰ ਨਸ਼ੇ ਵੇਚਣ ਦਾ ਪਰਚਾ ਦਰਜ ਕਰਕੇ ਉਸਨੂੰ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁਕਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























