ਜਲੰਧਰ ਦੇ ਨੇੜਲੇ ਪਿੰਡ ਭੰਡਾਲ ਹਿੰਮਤ ਤੇ ਭੰਡਾਲ ਬੂਟਾ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇਕ ਧਾਰਮਿਕ ਸਥਾਨ ‘ਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਦੇ ਹੋਏ ਇਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਉਰਫ ਜੱਗਾ ਵਾਸੀ ਭੰਡਾਲ ਹਿੰਮਤ ਉਮਰ 26 ਸਾਲ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਭੰਡਾਲ ਹਿੰਮਤ ‘ਚ ਭੰਡਾਲ ਜਠੇਰਿਆਂ ਦੀ ਮੇਲੇ ਦੌਰਾਨ ਜਠੇਰਿਆਂ ਦੇ ਧਾਰਮਿਕ ਸਥਾਨ ‘ਤੇ ਝੰਡਾ ਚੜ੍ਹਾ ਰਹੇ ਸਨ। ਇਸ ਦੌਰਾਨ ਨਿਸ਼ਾਨ ਸਾਹਿਬ ਦੀ ਪਾਇਪ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਤੇ ਉਸ ‘ਚ ਕਰੰਟ ਆ ਗਿਆ, ਜਿਸ ਕਾਰਨ ਕਈਆਂ ਨੂੰ ਕਰੰਟ ਲਗ ਗਿਆ ਜਦਕਿ ਇਕ ਨੌਜਵਾਨ ਜਗਦੀਪ ਸਿੰਘ ਉਰਫ ਜੱਗਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਫ੍ਰੀ ਬਿਜਲੀ ਦੀ ਸਹੂਲਤ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਦਿੱਤੀ ਚੇਤਾਵਨੀ, ਕਿਹਾ- ਨਹੀਂ ਬੰਦ ਹੋਈ ਮੁਫ਼ਤ ਸਹੂਲਤ ਤਾਂ…
ਕਰੰਟ ਲੱਗਣ ਕਾਰਨ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਨੂਰਮਹਿਲ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੇ ਇਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿਤਾ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
ਵੀਡੀਓ ਲਈ ਕਲਿੱਕ ਕਰੋ -: