ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਅਜਿਹੀ ਹੀ ਇਕ ਦੁਖਦਾਈ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਨਡਾਲਾ ਦੇ ਨੇੜਲੇ ਪਿੰਡ ਬੂਲੇਵਾਲ (ਕਪੂਰਥਲਾ) ਦੇ ਨੋਜਵਾਨ ਸਿਮਰਨਜੀਤ ਸਿੰਘ ( 31) ਪੁੱਤਰ ਜਸਪਾਲ ਸਿੰਘ ਦੀ ਅਮਰੀਕਾ ਚ ਨਿਊਜਰਸੀ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।
ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਨੂੰ ਤਕਰੀਬਨ 10 ਸਾਲ ਪਹਿਲਾਂ ਸੁਨਿਹਰੀ ਭਵਿੱਖ ਲਈ ਕਰਜ਼ਾ ਚੁਕ ਕੇ ਅਮਰੀਕਾ ਭੇਜਿਆ ਸੀ। ਸਿਮਰਨਜੀਤ ਜੋਰਜੀਆ ਵਿੱਚ ਟਰਾਲਾ ਚਲਾਉਦਾ ਸੀ। ਕੱਲ ਵੀ ਉਹ ਕੈਲੇਫੋਰਨਿਆ ਤੋ ਨਿਊਜਰਸੀ ਟਰਾਲਾ ਲੈ ਕੇ ਗਿਆ ਸੀ।
ਇਹ ਵੀ ਪੜ੍ਹੋ : ਜਲੰਧਰ : ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਬੱਚੇ ਦੀ ਗਈ ਜਾ.ਨ, ਦੋਸਤਾਂ ਨਾਲ ਪੂਲ ‘ਚ ਗਿਆ ਸੀ ਨਹਾਉਣ
ਪਿਤਾ ਜਸਪਾਲ ਨੇ ਦੱਸਿਆ ਸਿਮਰਨਜੀਤ ਸਿੰਘ ਟਰੱਕ ਅਨਲੋਡ ਕਰਕੇ ਸੋ ਗਿਆ ਤੇ ਮੁੜਕੇ ਨਹੀਂ ਉਠਿਆ। ਉਨ੍ਹਾਂ ਦੱਸਿਆ ਕਿ ਉਥੇ ਅਮਰੀਕਾ (ਜੋਰਜੀਆ) ਰਹਿੰਦੀ ਮੇਰੀ ਧੀ ਕਮਲਦੀਪ ਕੌਰ ਨੇ ਦੇਰ ਰਾਤ ਫੋਨ ਕੀਤਾ ਸੀ। ਉਸ ਨੇ ਹੀ ਦੱਸਿਆ ਭਰਾ ਸਿਮਰ ਹੁਣ ਇਸ ਦੁਨੀਆ ਚ ਨਹੀ ਰਿਹਾ।
ਵੀਡੀਓ ਲਈ ਕਲਿੱਕ ਕਰੋ -: