ਨਾਭਾ ਬਲਾਕ ਦੇ ਪਿੰਡ ਛੀਟਾਂਵਾਲਾ ਵਿਖੇ ਇੱਟਾਂ ਦੇ ਭੱਠੇ ‘ਤੇ ਟਰਾਲੀ ਰਾਹੀਂ ਮਿੱਟੀ ਲਹੁਣ ਆਏ ਨੌਜਵਾਨ ਨਾਲ ਦਰਦਨਾਕ ਹਾਦਸਾ ਵਾਪਰਿਆ। ਪਿੰਡ ਕੋਟ ਕਲਾ ਦੇ ਰਹਿਣ ਵਾਲੇ ਜਸਵੀਰ ਸਿੰਘ 23 ਸਾਲਾਂ ਦੀ ਕਰੰਟ ਦੀਆਂ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਲਾਸ਼ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਾਟ ਵਿੱਚ ਰਖਵਾਇਆ ਗਿਆ ਹੈ।

A youth died due to
ਜਾਣਕਾਰੀ ਅਨੁਸਾਰ ਜਸਵੀਰ ਸਿੰਘ ਇੱਟਾਂ ਦੇ ਭੱਠੇ ‘ਤੇ ਮਿੱਟੀ ਲਾਹ ਕੇ ਮਿੱਟੀ ਦੇ ਢੇਰ ਉੱਤੇ ਚੜ ਗਿਆ ਅਤੇ ਉੱਪਰ ਲੰਘ ਰਹੀਆਂ ਕਰੰਟ ਦੀਆਂ ਤਾਰਾਂ ਨੇ ਉਸ ਨੂੰ ਚਪੇਟ ਵਿੱਚ ਲੈ ਲਿਆ ਅਤੇ ਉਸਦੀ ਦਰਦਨਾਕ ਮੌਤ ਉਥੇ ਹੀ ਹੋ ਗਈ। ਮ੍ਰਿਤਕ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸਵੀਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਜਸਵੀਰ ਸਿੰਘ 2 ਭੈਣਾਂ ਦਾ ਇਕਲੌਤਾ ਭਰਾ ਸੀ।
ਇਹ ਵੀ ਪੜ੍ਹੋ : 6 ਬੰਦਿਆਂ ਨਾਲ ਭਰੀ ਸਕਾਰਪੀਓ ਗੱਡੀ ਡਿੱ/ਗੀ ਸਰਹਿੰਦ ਨਹਿਰ ‘ਚ, ਕਾਰਗਿਲ ਦਾ ਫੌਜੀ ਬਣਿਆ ਮਸੀਹਾ
ਇਸ ਮੌਕੇ ‘ਤੇ ਚਸ਼ਮਦੀਦਾਂ ਨੇ ਦੱਸਿਆ ਕਿ ਜਸਵੀਰ ਸਿੰਘ ਇੱਟਾਂ ਦੇ ਭੱਠੇ ‘ਤੇ ਮਿੱਟੀ ਲਾ ਰਿਹਾ ਸੀ ਅਤੇ ਮਿੱਟੀ ਦੀ ਢਿਗ ਦੇ ਉੱਪਰ ਜਸਵੀਰ ਸਿੰਘ ਚਾਹ ਦਾ ਗਲਾਸ ਲੈ ਕੇ ਚੜ ਗਿਆ। ਉਸ ਨੂੰ ਇਹ ਅੰਦਾਜ਼ਾ ਨਹੀਂ ਰਿਹਾ ਕਿ ਉਸਦੇ ਸਿਰ ਦੇ ਉੱਪਰ ਕਰੰਟ ਦੀਆਂ ਤਾਰਾਂ ਲੰਘ ਰਹੀਆਂ ਹਨ ਅਤੇ ਕਰੰਟ ਦੀਆਂ ਤਾਰਾਂ ਦੀ ਚਪੇਟ ਵਿੱਚ ਆਉਣ ਕਾਰਨ ਜਸਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਕਰੰਟ ਲੱਗਣ ਦੇ ਨਾਲ ਜਸਵੀਰ ਸਿੰਘ ਦੀ ਮੌਤ ਹੋਈ ਹੈ ਅਤੇ ਅਸੀਂ ਇਸ ਦੀ ਲਾਸ਼ ਨੂੰ ਮੋਸਚਰੀ ਵਿੱਚ ਰੱਖ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
