ਪੰਜਾਬ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸਿਆਸੀ ਪਾਰਟੀਆਂ ਨਾਲ ਗੱਠਜੋੜ ਕਰਨ ਦੇ ਇੱਛੁਕ ਨਹੀਂ ਹਨ । ਰਾਸ਼ਟਰੀ ਪੱਧਰ ‘ਤੇ ਗਠਜੋੜ ਦੇ ਸਵਾਲ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ 130 ਕਰੋੜ ਭਾਰਤੀਆਂ ਦਾ ਗਠਜੋੜ ਬਣਾਵਾਂਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਹੈ ਕਿ ਦੇਸ਼ ਦਾ ਆਮ ਆਦਮੀ ਆਪਣੇ ਭਵਿੱਖ ਦਾ ਫੈਸਲਾ ਕਰ ਸਕੇ ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦਾ ਸੁਪਨਾ ਹੈ ਕਿ ਇਸ ਦੇਸ਼ ਦਾ ਆਮ ਆਦਮੀ ਆਪਣੇ ਭਵਿੱਖ ਦਾ ਫੈਸਲਾ ਖੁਦ ਕਰੇ । ਸਾਡੇ ਦੇਸ਼ ਵਿਚ ਬਹੁਤ ਪ੍ਰਤਿਭਾ ਹੈ, ਉਨ੍ਹਾਂ ਨੂੰ ਸਿਰਫ ਥੋੜ੍ਹੇ ਜਿਹੇ ਸਮਰਥਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਨੌਟੰਕੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਅੱਗੇ ਦਾਅਵਾ ਕੀਤਾ ਕਿ ਭਾਜਪਾ ਆਗੂ ਇਸ ਗੱਲ ਤੋਂ ਨਾਖੁਸ਼ ਹਨ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ “ਕਸ਼ਮੀਰ ਫਾਈਲਜ਼” ਨੂੰ ਪ੍ਰਮੋਟ ਕਰਨ ਲਈ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ।
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਸਿੰਗਲਾ ਦਾ ਐਲਾਨ, ‘ਪੰਜਾਬ ‘ਚ 16,000 ਮੁਹੱਲਾ ਕਲੀਨਿਕ ਕਰਾਂਗੇ ਸਥਾਪਤ’
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਦਿ ਕਸ਼ਮੀਰ ਫਾਈਲਜ਼’ ‘ਤੇ ਆਪਣੀ ਰਾਏ ਰੱਖੀ ਅਤੇ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਫਿਲਮ ਦੀ ਕਮਾਈ ਨੂੰ ਕਸ਼ਮੀਰੀ ਪੰਡਤਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਦਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਦਿ ਕਸ਼ਮੀਰ ਫਾਈਲਜ਼ ਨਹੀਂ ਦੇਖੀ ਹੈ। ਮੈਂ ਸਿਰਫ ਇਹ ਕਹਿ ਰਿਹਾ ਹਾਂ ਕਿ ਕਸ਼ਮੀਰੀ ਪੰਡਿਤ ਫਿਲਮ ਨਹੀਂ ਚਾਹੁੰਦੇ, ਉਹ ਮੁੜ ਵਸੇਬਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੇਂਦਰ ਵਿੱਚ ਸਾਡੀ ਸਰਕਾਰ ਹੁੰਦੀ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਤੁਹਾਡੇ ‘ਤੇ ਫਿਲਮ ਬਣਾਉਣ ਦੀ ਬਜਾਏ ਮੈਂ ਤੁਹਾਡਾ ਹੱਥ ਫੜ ਕੇ ਤੁਹਾਨੂੰ ਕਸ਼ਮੀਰ ਵਿੱਚ ਤੁਹਾਡੇ ਘਰ ਛੱਡ ਦਿੰਦਾ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ ਇੱਥੇ ਭਾਜਪਾ, ਕਾਂਗਰਸ, ਮੋਦੀ ਜੀ, ਸੋਨੀਆ ਜੀ ਜਾਂ ਰਾਹੁਲ ਗਾਂਧੀ ਜੀ ਦੇ ਖਿਲਾਫ਼ ਨਹੀਂ ਹਾਂ। ਮੈਂ ਸਿਰਫ ਦੇਸ਼ ਬਾਰੇ ਸੋਚਦਾ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਅਤੇ ਪੰਜਾਬ ਵਿੱਚ ਕੋਈ ਨਾਂਹ-ਪੱਖੀ ਰਾਜਨੀਤੀ ਨਹੀਂ ਕੀਤੀ। ਅਸੀਂ ਜਿੱਥੇ ਵੀ ਜਾਵਾਂਗੇ, ਉਸ ਸੂਬੇ ਦੇ ਮੁੱਦਿਆਂ ਅਤੇ ਲੋਕਾਂ ਦੀ ਗੱਲ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: