ਪੰਜਾਬ ਵਿੱਚ ‘ਆਪ’ ਦੀ ਸਰਕਾਰ ਵੱਲੋਂ ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਵੱਡੇ-ਵੱਡੇ ਫ਼ੈਸਲੇ ਲਏ ਜਾ ਰਹੇ ਹਨ। CM ਭਗਵੰਤ ਮਾਨ ਦੀ ਸਰਕਾਰ ਨੇ ਮੰਗਲਵਾਰ ਨੂੰ ਇੱਕ ਹੋਰ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਵਿੱਚ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਦੀ ਸ਼ੁਰੁਆਤ ਕੀਤੀ ਹੈ । ਇਸ ਬਾਰੇ ਭਗਵੰਤ ਮਾਨ ਨੇ ਆਪਣੇ ਟਵਿੱਟਰ ‘ਤੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ।
CM ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ,”ਸਾਰੇ ਪੰਜਾਬੀਆਂ ਨੂੰ ਵਧਾਈਆਂ ! ਅੱਜ ਤੁਹਾਡੀ ਸਰਕਾਰ ਨੇ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਇੱਕ ਹੋਰ ਕਦਮ ਚੁੱਕਦੇ ਹੋਏ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ। ਇਹ ਨਾ ਸਿਰਫ਼ E-Governance ਵੱਲ ਵੱਡਾ ਕਦਮ ਹੈ, ਸਗੋਂ ਇਸ ਨਾਲ ਤੁਹਾਡਾ ਸਮਾਂ ਬਚੇਗਾ। ਤੁਸੀਂ RTA ਦੀਆਂ ਲਾਈਨਾਂ ਤੋਂ ਬਚੋਗ ਤੇ ਇਸ ਨਾਲ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ।”
ਵੀਡੀਓ ਲਈ ਕਲਿੱਕ ਕਰੋ -: