Delhi Bugdet 2021: ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਿੱਲੀ ਵਿਧਾਨ ਸਭਾ ਵਿੱਚ ਪਹਿਲਾ ਈ-ਬਜਟ ਪੇਸ਼ ਕੀਤਾ । ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਵਰਚੁਅਲ ਮਾਡਲ ਸਕੂਲ ਦੀ ਸ਼ੁਰੂਆਤ ਕੀਤੀ ਜਾਵੇਗਾ, ਜਿਸਦਾ ਲਾਭ ਕੋਈ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਬੈਠ ਕੇ ਚੁੱਕ ਸਕੇਗਾ।
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ, “ਦਿੱਲੀ ਵਿੱਚ ਵਰਚੁਅਲ ਮਾਡਲ ਸਕੂਲ ਦੀ ਸ਼ੁਰੂਆਤ ਦਿੱਲੀ ਵਿੱਚ ਕੀਤੀ ਹੋਵੇਗੀ । ਇਹ ਦੁਨੀਆ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਸਕੂਲ ਹੋਵੇਗਾ, ਜਿੱਥੇ ਕੋਈ ਚਾਰ ਦੀਵਾਰੀ ਨਹੀਂ ਹੋਵੇਗੀ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਤੁਸੀ ਦਿੱਲੀ ਦੇ ਸਿੱਖਿਆ ਮਾਡਲ ਦਾ ਲਾਭ ਚੁੱਕ ਸਕੋਗੇ। ਅਜਿਹੇ ਸਕੂਲ ਦੇ ਡਿਜ਼ਾਇਨ ਦਾ ਕੰਮ ਸ਼ੁਰੂ ਹੋ ਗਿਆ ਹੈ।”
ਦੱਸ ਦੇਈਏ ਕਿ ਵਿੱਤੀ ਸਾਲ 2021-22 ਲਈ ਮਨੀਸ਼ ਸਿਸੋਦੀਆ ਨੇ 69 ਹਜ਼ਾਰ ਕਰੋੜ ਦਾ ਬਜਟ ਪੇਸ਼ ਕੀਤਾ ਹੈ, ਜੋ ਕਿ ਪਿਛਲੀ ਵਾਰ ਨਾਲੋਂ 4 ਹਜ਼ਾਰ ਕਰੋੜ ਵੱਧ ਹੈ। ਸਿਸੋਦੀਆ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਦਿੱਲੀ ਵਿੱਚ ਦੇਸ਼ ਭਗਤੀ ਦਾ ਕੋਰਸ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਹਰ ਬੱਚਾ ਦੇਸ਼ ਭਗਤ ਬਣੇ। ਹਰ ਪੜ੍ਹੇ ਲਿਖੇ ਵਿਅਕਤੀ ਦੇ ਮਨ ਵਿੱਚ ਔਰਤ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਸਕੂਲਾਂ ਵਿੱਚ ਦੇਸ਼ ਭਗਤ ਵਿਅਕਤੀ ਤਿਆਰ ਕਰਨਗੇ। ਸਿੱਖਿਆ ਨੂੰ ਜਨ ਅੰਦੋਲਨ ਬਣਾਉਣ ਦੀ ਲੋੜ ਹੈ। ਪੜ੍ਹੇ-ਲਿਖੇ ਸਫਲ ਨੌਜਵਾਨਾਂ ਨੂੰ ਉਨ੍ਹਾਂ ਵਿਦਿਆਰਥੀਆਂ ਲਈ ਮਦਦ ਕਰਨ ਲਈ ਕਹੋਗੇ ਜਿਹੜੇ ਬੱਚੇ ਸਰੋਤਾਂ ਦੀ ਘਾਟ ਨਾਲ ਜੂਝ ਰਹੇ ਹਨ।
ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਦਿੱਲੀ ਵਿੱਚ ਇੱਕ ਨਵਾਂ ਸੈਨਿਕ ਸਕੂਲ ਖੋਲ੍ਹਿਆ ਜਾਵੇਗਾ, ਇਸ ਸਮੇਂ ਦਿੱਲੀ ਵਿੱਚ ਕੋਈ ਵੀ ਸੈਨਿਕ ਸਕੂਲ ਨਹੀਂ ਹੈ। ਦਿੱਲੀ ਦੇ ਬੱਚਿਆਂ ਨੂੰ ਐਨਡੀਏ ਲਈ ਤਿਆਰ ਕੀਤਾ ਜਾਵੇਗਾ । ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਕੋਵਿਡ ਦਾ ਮੁਫਤ ਟੀਕਾ ਲਗਾਉਣਾ ਜਾਰੀ ਰਹੇਗਾ।
ਇਹ ਵੀ ਦੇਖੋ: ED ਦੀ ਰੇਡ ਤੋਂ ਬਾਅਦ Sukhpal Khaira ਦਾ ਵੱਡਾ ਬਿਆਨ, “ਮੇਰੇ ਸਿਰ ਕਰੋੜਾਂ ਦਾ ਕਰਜ਼ਾ, ਮੈਂ ਤਾਂ ਆਪ …”