delhi cm kejriwal said: ਨਵੀਂ ਦਿੱਲੀ: ਪਿੱਛਲੇ ਦਿਨਾਂ ਵਿੱਚ ਦਿੱਲੀ ‘ਚ ਕੋਵਿਡ-19 ਦੇ ਮਾਮਲਿਆਂ ਵਿੱਚ ਮਾਮੂਲੀ ਜਿਹੇ ਵਾਧੇ ਦੇ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਾਲੇ ਵੀ ਸਥਿਤੀ ਕੰਟਰੋਲ ਵਿੱਚ ਹੈ। ਇਹ ਵੀ ਦੁਹਰਾਇਆ ਕਿ ਜੇ ਸਥਿਤੀ ਵਿਗੜਦੀ ਜਾਂਦੀ ਹੈ ਤਾਂ ‘ਆਪ’ ਸਰਕਾਰ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਤਿਆਰ ਹੈ। ਐਤਵਾਰ ਨੂੰ ਘੱਟ ਰਿਪੋਰਟ ਵਾਲੇ ਮਾਮਲੇ ਸ਼ਨੀਵਾਰ ਨੂੰ 10,667 ਦੇ ਮੁਕਾਬਲੇ ਦਿੱਲੀ ਵਿੱਚ ਵੱਧ ਕੇ 10,729 ਹੋ ਗਏ ਸੀ। ਸ਼ਹਿਰ ਵਿੱਚ ਲੋਕਾਂ ਦੇ ਸੰਕਰਮਣ ਦੀ ਦਰ 5.46 ਫ਼ੀਸਦੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪਿੱਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 1,300 ਨਵੇਂ ਕੇਸਾ ਆਉਣ ‘ਤੇ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 1.45 ਲੱਖ ਤੋਂ ਵੱਧ ਹੋ ਗਈ ਹੈ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 4,111 ਹੋ ਗਈ ਹੈ। ਇੱਕ ਦਿਨ ਵਿੱਚ ਆਉਣ ਵਾਲੇ ਨਵੇਂ ਕੇਸਾਂ ਦੀ ਗਿਣਤੀ ਪਿੱਛਲੇ ਹਫਤੇ ਦੇ ਅੰਤ ਵਿੱਚ ਘੱਟ ਗਈ ਸੀ ਪਰ ਪਿੱਛਲੇ ਦਿਨਾਂ ਵਿੱਚ ਇਸ ਵਿੱਚ ਦੁਬਾਰਾ ਵਾਧਾ ਹੋਇਆ ਹੈ। ਹੁਣ ਇੱਕ ਦਿਨ ‘ਚ ਇੱਕ ਹਜ਼ਾਰ ਤੋਂ ਵੱਧ ਕੇਸ ਆ ਰਹੇ ਹਨ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਐਤਵਾਰ ਨੂੰ ਕਿਹਾ ਕਿ ਰਾਜਧਾਨੀ ਵਿੱਚ ਕੋਵਿਡ -19 ਦੇ ਨਵੇਂ ਮਾਮਲਿਆਂ ਵਿੱਚ ਵਾਧਾ “ਬਾਹਰੋਂ ਆਏ ਮਰੀਜ਼ਾਂ ਦੀ ਜਾਂਚ” ਕਾਰਨ ਹੋਇਆ ਹੈ। ਜੈਨ ਨੇ ਕਿਹਾ, “ਅਜਿਹੀ ਜਾਣਕਾਰੀ ਮਿਲੀ ਹੈ ਕਿ ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਦਿੱਲੀ ਤੋਂ ਬਾਹਰ ਬਹੁਤ ਸਾਰੇ ਮਰੀਜ਼ਾਂ ਦੀ ਇੱਥੇ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਨਹੀਂ ਤਾਂ, ਇੱਥੇ ਮਾਮਲਿਆਂ ਵਿੱਚ ਕਮੀ ਆਈ ਹੈ। ਅੰਬੇਦਕਰ ਨਗਰ ਵਿੱਚ ਇੱਕ ਹਸਪਤਾਲ ਦੇ ਉਦਘਾਟਨ ਸਮੇਂ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜੇ ਕੋਵਿਡ -19 ਦੀ ਸਥਿਤੀ ਵਿਗੜਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਇਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ, “ਸਥਿਤੀ ਕੰਟਰੋਲ ਵਿੱਚ ਹੈ। ਸਾਰੇ ਮਾਪਦੰਡ ਸਹੀ ਹਨ, ਇਨਫੈਕਸ਼ਨ ਮੁਕਤ ਲੋਕਾਂ ਦੀ ਦਰ ‘ਚ ਸੁਧਾਰ ਹੋ ਰਿਹਾ ਹੈ, ਨਵੇਂ ਕੇਸ ਅਤੇ ਮੌਤ ਦਰ ਘਟੀ ਹੈ।” ਉਨ੍ਹਾਂ ਕਿਹਾ ਕਿ ਹਸਪਤਾਲ ਦਾ ਉਦਘਾਟਨ ਸ਼ਹਿਰ ‘ਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਕਦਮ ਹੈ।
ਕੇਜਰੀਵਾਲ ਨੇ ਕਿਹਾ, “ਅਸੀਂ ਕੋਵਿਡ -19 ਦੇ ਮਰੀਜ਼ਾਂ ਲਈ ਬੈੱਡ ਦੀ ਗਿਣਤੀ ਵਿੱਚ ਹੌਲੀ ਹੌਲੀ ਵਾਧਾ ਕੀਤਾ ਹੈ।” ਇਸ ਤੋਂ ਇਲਾਵਾ, ਪਿੱਛਲੇ ਕੁੱਝ ਦਿਨਾਂ ਵਿੱਚ ਟੈਸਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਸ਼ਨੀਵਾਰ ਨੂੰ ਕੋਵਿਡ -19 ਲਈ 24,592 ਨਮੂਨੇ ਲਏ ਗਏ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਪਰੋਕਤ ਅਰਸੇ ਦੌਰਾਨ ਕੁੱਲ 5,702 ਆਰਟੀ-ਪੀਸੀਆਰ ਟੈਸਟ ਅਤੇ 18,085 ਰੈਪਿਡ ਐਂਟੀਜੇਨ ਟੈਸਟ ਕੀਤੇ ਗਏ ਸਨ। ਹੁਣ ਤੱਕ ਰਾਸ਼ਟਰੀ ਰਾਜਧਾਨੀ ਵਿੱਚ 11,92,082 ਪੜਤਾਲਾਂ ਕੀਤੀਆਂ ਜਾ ਚੁੱਕੀਆਂ ਹਨ, ਜੋ ਕਿ ਪ੍ਰਤੀ 10 ਲੱਖ ਅਬਾਦੀ ਵਿੱਚ 62,741 ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਰਾਜਧਾਨੀ ‘ਚ ਕੋਵਿਡ -19 ਦੇ ਕੁੱਲ 1,45,427 ਮਾਮਲੇ ਹਨ। 1,30,587 ਮਰੀਜ਼ ਜਾਂ ਤਾਂ ਲਾਗ ਤੋਂ ਠੀਕ ਹੋ ਗਏ ਹਨ ਜਾਂ ਬਾਹਰ ਚਲੇ ਗਏ ਹਨ। ਇਸ ਸਮੇਂ 10,729 ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 5,462 ਘਰ ‘ਚ ਏਕਾਂਤਵਾਸ ਹਨ। ਰਿਕਵਰੀ ਦੀ ਦਰ 89.79 ਫ਼ੀਸਦੀ ਹੈ। ਸ਼ਨੀਵਾਰ ਨੂੰ ਸ਼ਹਿਰ ‘ਚ ਕੋਵਿਡ -19 ਦੇ 1,404 ਨਵੇਂ ਕੇਸ ਸਾਹਮਣੇ ਆਏ ਅਤੇ 16 ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਗਈ। ਇਲਾਜ਼ ਅਧੀਨ ਕੇਸਾਂ ਦੀ ਗਿਣਤੀ 10,667 ਸੀ। ਦਿੱਲੀ ‘ਚ ਵਰਜਿਤ ਇਲਾਕਿਆਂ ਦੀ ਗਿਣਤੀ ਹੁਣ 472 ਹੈ।