Delhi govt sends proposal to LG: ਨਵੀਂ ਦਿੱਲੀ: ਸੂਤਰਾਂ ਵਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਸਰਕਾਰ ਨੇ ਹੋਟਲ, ਜਿਮ ਅਤੇ ਹਫਤਾਵਾਰੀ ਬਾਜ਼ਾਰ ਖੋਲ੍ਹਣ ਦਾ ਪ੍ਰਸਤਾਵ ਐਲਜੀ ਅਨਿਲ ਬੈਜਲ ਨੂੰ ਭੇਜਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਦੇ ਕੇਸ ਘੱਟ ਹੁੰਦੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਹੋਟਲ, ਜਿੰਮ ਅਤੇ ਹਫਤਾਵਾਰੀ ਬਜ਼ਾਰ ਖੋਲ੍ਹਣੇ ਚਾਹੀਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਲ ਜੀ ਨੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਹੋਟਲ ਅਤੇ ਹਫਤਾਵਾਰੀ ਬਾਜ਼ਾਰ ਨੂੰ ਦੁਬਾਰਾ ਖੋਲ੍ਹਣ ਦੇ ਫੈਸਲੇ ਨੂੰ ਨਕਾਰ ਦਿੱਤਾ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਕੋਵਿਡ -19 ਤੋਂ ਪੈਦਾ ਹੋਈ ਸਥਿਤੀ ‘ਚਿੰਤਾਜਨਕ’ ਬਣੀ ਹੋਈ ਹੈ ਅਤੇ ਖ਼ਤਰਾ ਟਲਿਆ ਨਹੀਂ ਹੈ। ਇਸ ਫੈਸਲੇ ਨੂੰ ਰੱਦ ਕਰਨ ਤੋਂ ਬਾਅਦ, ਦਿੱਲੀ ਦੇ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਅਤੇ ਉਪ ਰਾਜਪਾਲ ਅਨਿਲ ਬੈਜਲ ਨੂੰ ਹੋਟਲ ਅਤੇ ਹਫਤਾਵਾਰੀ ਬਾਜ਼ਾਰ ਖੋਲ੍ਹਣ ਦੀ ਆਗਿਆ ਦੇਣ ਲਈ ਕਿਹਾ ਸੀ।
ਦਿੱਲੀ ਸਰਕਾਰ ਦੇ ਅੰਕੜਿਆਂ ਅਨੁਸਾਰ ਕੌਮੀ ਰਾਜਧਾਨੀ ਵਿੱਚ 5 ਅਗਸਤ ਤੱਕ ਕੋਰੋਨਾ ਵਾਇਰਸ ਦੇ ਕੁੱਲ 140232 ਮਾਮਲੇ ਸਾਹਮਣੇ ਆਏ ਹਨ। ਇਸ ਵਿੱਚੋਂ 10072 ਐਕਟਿਵ ਮਰੀਜ ਹਨ ਭਾਵ ਉਹ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਲਾਜ ਤੋਂ ਬਾਅਦ, 126116 ਲੋਕ ਠੀਕ ਹੋ ਗਏ ਹਨ। ਦਿੱਲੀ ਵਿੱਚ ਕੋਰੋਨਾ ਦੀ ਰਿਕਵਰੀ ਦੀ ਦਰ 89.93 ਫ਼ੀਸਦੀ ਹੈ। ਹੋਮ ਆਈਸੋਲੇਸ਼ਨ ਵਿੱਚ 5227 ਲੋਕ ਹਨ, ਜਦਕਿ 3769 ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ। ਇਸ ਵਾਇਰਸ ਕਾਰਨ ਹੁਣ ਤੱਕ ਇੱਥੇ 4044 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।