Hotels affiliated with Corona Hospitals released: ਨਵੀਂ ਦਿੱਲੀ: ਅੱਜ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਾਰੇ ਹੋਟਲ ਫ੍ਰੀ (ਰਲੀਜ਼)ਕਰ ਦਿੱਤੇ ਗਏ ਹਨ ਜੋ ਕੋਵਿਡ ਦੇ ਇਲਾਜ ਵਿੱਚ ਲੱਗੇ ਹਸਪਤਾਲਾਂ ਨਾਲ ਜੁੜੇ ਹੋਏ ਸਨ। ਇਹ ਫੈਸਲਾ ਦਿੱਲੀ ਵਿੱਚ ਕੋਰੋਨਾ ਦੇ ਸੁਧਾਰ ਦੇ ਅੰਕੜਿਆਂ, ਹੋਟਲਾਂ ਵਿੱਚ ਕੋਈ ਕੋਵਿਡ ਮਰੀਜ਼ ਨਾ ਹੋਣ ਕਾਰਨ ਅਤੇ ਹਸਪਤਾਲਾਂ ‘ਚ ਮਰੀਜ਼ਾਂ ਦੀ ਘੱਟ ਰਹੀ ਗਿਣਤੀ ਦੇ ਮੱਦੇਨਜ਼ਰ ਲਿਆ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਵਿੱਚ ਲਿਖਿਆ, “ਕੋਵਿਡ ਬੈੱਡ ਦੀ ਗਿਣਤੀ ਵਧਾਉਣ ਲਈ ਕੁੱਝ ਹੋਟਲ ਹਸਪਤਾਲ ਨਾਲ ਜੁੜੇ ਹੋਏ ਸਨ। ਬਿਹਤਰ ਸਥਿਤੀ ਅਤੇ ਪਿੱਛਲੇ ਕਈ ਦਿਨਾਂ ਤੋਂ ਹੋਟਲ ਦੇ ਸਾਰੇ ਬੈੱਡਾਂ ਦੇ ਖ਼ਾਲੀ ਹੋਣ ਕਾਰਨ ਇਹ ਹੋਟਲ ਹੁਣ ਰਲੀਜ਼ ਕੀਤੇ ਜਾ ਰਹੇ ਹਨ।”
ਜੂਨ ਮਹੀਨੇ ਵਿੱਚ ਦਿੱਲੀ ‘ਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਵਾਧੂ ਬੈੱਡ ਦਾ ਪ੍ਰਬੰਧ ਕਰਨ ਲਈ ਇਹ ਪ੍ਰਬੰਧ ਕੀਤਾ ਸੀ। ਦਿੱਲੀ ਦੇ 40 ਛੋਟੇ ਅਤੇ ਵੱਡੇ ਹੋਟਲਾਂ ਵਿੱਚ 4 ਹਜ਼ਾਰ ਕੋਵਿਡ ਬੈੱਡ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ, ਜੋ ਕਿ ਪ੍ਰਾਈਵੇਟ ਹਸਪਤਾਲਾਂ ਨਾਲ ਜੁੜੇ ਹੋਏ ਹਨ।