IPS kanwar vijay flakboard: ਪੰਜਾਬ ਪੁਲਿਸ ਦੇ ਸਾਬਕਾ IPS ਅਧਿਕਾਰੀ ਕੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਆਂਮ ਆਦਮੀਂ ਪਾਰਟੀ ਵਿਚ ਸ਼ਮੂਲੀਅਤ ਕਰ ਲਏ ਜਾਣ ਤੋਂ ਬਾਅਦ ਆਮ ਆਦਮੀਂ ਪਾਰਟੀ ਦੇ ਕਾਡਰ ਵਿਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵਿਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਉਤਸ਼ਾਹ ਬਣਿਆ ਹੋਇਆ ਹੈ।
ਇਸੇ ਦੇ ਚਲਦੇ ਅੱਜ ਫਰੀਦਕੋਟ ਵਿਚ ਆਂਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕੰਵਰ ਵਿਜੇ ਪ੍ਰਤਾਪ ਦੇ ਪੋਸਟਰ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਗੁਰਦਿੱਤ ਸਿੰਘ ਸੇਖੋਂ ਅਤੇ ਕੋਟਕਪੂਰਾ ਤੋਂ MLA ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਅੰਦਰ ਲਾਅ ਐਂਡ ਆਰਡਰ ਡਾਵਾਂ ਡੋਲ ਹੈ ਅਤੇ ਸੂਬੇ ਅੰਦਰ ਕੋਈ ਵਿਅਕਤੀ ਖੁਦ ਨੂੰ ਸੁਰੱਖਿਆ ਨਹੀਂ ਸਮਝ ਰਿਹਾ। ਉਹਨਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਵਿਚ ਕੁਵਰ ਵਿਜੇ ਪ੍ਰਤਾਪ ਵਰਗੇ ਕਾਬਲ ਅਫਸਰ ਸ਼ਾਮਲ ਹੋਏ ਹਨ ਅਤੇ ਜਦੋਂ ਪੰਜਾਬ ਵਿਚ ਆਂਮ ਆਦਮੀਂ ਪਾਰਟੀ ਦੀ ਸਰਕਾਰ ਬਣੀ ਉਦੋਂ ਇਹ ਅਫਸਰ ਲਾਅ ਐਂਡ ਆਰਡਰ ਨੂੰ ਸੰਭਾਲਣਗੇ ਅਤੇ ਸੂਬੇ ਅੰਦਰ ਅਮਨਸਾਂਤੀ ਬਹਾਲ ਹੋ ਸਕੇਗੀ।