ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ ਵਿੱਚ ਅੱਜ ਪੰਜਾਬ ਦੀ ਸਿਆਸਤ ਵਿੱਚ ਜੂਨ ਮਹੀਨਾ ਵੀ ਵੱਡੀ ਹਲਚਲ ਵਾਲਾ ਮਹੀਨਾ ਸਾਬਿਤ ਹੋ ਰਿਹਾ ਹੈ।
ਕਿਉਂਕ ਇਸ ਮਹੀਨੇ ਦੌਰਾਨ ਸਿਆਸੀ ਪਾਰਟੀਆਂ ਵੱਲੋ ਕਈ ਵੱਡੇ ਐਲਾਨ ਕੀਤੇ ਗਏ ਹਨ, ਜਿਨ੍ਹਾਂ ਨੇ ਵਿਰੋਧੀ ਪਾਰਟੀਆਂ ਦੀਆ ਚਿੰਤਾਵਾਂ ਵਿੱਚ ਵੀ ਵਾਧਾ ਕੀਤਾ ਹੈ। ਦਰਅਸਲ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੁੰਵਰ ਵਿਜੈ ਪ੍ਰਤਾਪ ਦਾ ਪਾਰਟੀ ਵਿੱਚ ਸਵਾਗਤ ਕੀਤਾ ਸੀ। ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੁੰਦਿਆਂ ਹੀ ਹੁਣ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਵੀ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਤਕਰਾਰ ! ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ – ਕੁੱਝ ਗਲਤ ਲੋਕ CM ਕੈਪਟਨ ਨੂੰ ਦੇ ਰਹੇ ਨੇ ਸਲਾਹ
ਬੀਤੇ ਦਿਨ ਅੰਮ੍ਰਿਤਸਰ ਹਲਕਾ ਉੱਤਰੀ ਦੇ ਵਾਰਡ ਨੰਬਰ 15 ਤੋਂ ਕੌਂਸਲਰ ਪਿੰਕੀ ਦੇਵੀ ਅਤੇ ਪ੍ਰਧਾਨ ਰਾਮਬਲੀ ਸਮੇਤ ਉਨ੍ਹਾਂ ਕਈ ਕਾਂਗਰਸੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਰਸਮੀ ਤੌਰ ‘ਤੇ ਸ਼ਾਮਿਲ ਕੀਤਾ ਹੈ। ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਰਾਜਨੀਤੀ ਲਈ ਨਹੀਂ ਸਗੋਂ ਪੰਜਾਬ ਦੀ ਤਰੱਕੀ ਲਈ ਅਸੀਂ ਇੱਕ ਨਵੀਂ ਸ਼ੁੁਰੂਆਤ ਕੀਤੀ ਹੈ।
ਇਹ ਵੀ ਦੇਖੋ : ਢਾਬੇ ‘ਤੇ ਦੇਖ ਕੇ ਕਿਸਾਨਾਂ ਦਾ ਹੜ੍ਹ ਪੁਲਿਸ ਵੀ ਆਗੀ ਚੜ੍ਹ ਕੇ! ਕਿਸਾਨਾਂ ਨੇ ਕੈਮਰੇ ਸਾਹਮਣੇ ਘੇਰੇ ਖਾਕੀ ਵਾਲੇ