ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਵਿਚਾਲੇ ਅੱਜ ਯਾਨੀ ਕਿ ਐਤਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਪਾਰਟੀ ਦਫਤਰ ਵਿੱਚ ਕੁੰਵਰ ਵਿਜੇ ਪ੍ਰਤਾਪ ਦੇ AAP ਵਿੱਚ ਸ਼ਾਮਿਲ ਹੋਣ ਦੀ ਖੁਸ਼ੀ ਵਿੱਚ ਇੱਕ ਸਮਾਰੋਹ ਰੱਖਿਆ ਗਿਆ। ਇਸ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਸ਼ਾਮਿਲ ਹੋਏ।
ਇਸ ਸਮਾਰੋਹ ਵਿੱਚ ਆਪਣੇ ਸੰਬੋਧਨ ਦੌਰਾਨ ਕੁੰਵਰ ਵਿਜੇ ਪ੍ਰਤਾਪ ਵੱਲੋਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਗਿਆ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ AAP ਦੀ ਸਰਕਾਰ ਬਣਨ ‘ਤੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਵੇਖਣ ਨੂੰ ਮਿਲੇਗਾ । ਇਸ ਤੋਂ ਅੱਗੇ AAP ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਲੋਕਾਂ ਦੇ ਲਈ ਸੇਵਾਦਾਰ ਬਣ ਕੇ ਕੰਮ ਕਰਾਂਗੇ । ਅਸੀਂ ਪੰਜਾਬ ਵਿਚ ਵੀ ਦਿੱਲੀ ਦੀ ਤਰਜ਼ ’ਤੇ ਲੋਕਾਂ ਨੂੰ ਹਰ ਸਹੂਲਤਾਂ ਦੇਵਾਂਗੇ ।
ਇਹ ਵੀ ਪੜ੍ਹੋ: ਵੱਡੀ ਖਬਰ : ਚੰਡੀਗੜ੍ਹ ‘ਚ ਲੱਖਾ ਸਿਧਾਣਾ ‘ਤੇ ਹੋਏ 4 ਕੇਸ ਦਰਜ, ਕਿਸਾਨਾਂ ਨੂੰ ਭੜਕਾਉਣ ਦੇ ਲੱਗੇ ਦੋਸ਼
ਉਨ੍ਹਾਂ ਕਿਹਾ ਕਿ ਉਹ ਵਚਨ ਨਹੀਂ ਦਾਅਵਾ ਕਰਦੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਆਕਸਫੋਰਡ ਪੱਧਰ ਦੀ ਸਿੱਖਿਆ ਦੇ ਬਾਅਦ ਨੌਕਰੀ ਮਿਲੇਗੀ ਅਤੇ ਵਧੀਆ ਸਿਹਤ ਸਹੂਲਤਾਂ ਮਿਲਣਗੀਂਆਂ । ਨਾਲ ਹੀ ਉਨ੍ਹਾਂ ਨਾਲ ਹੀ ਕਿਹਾ ਕਿ ਕੈਨੇਡਾ ਅਮਰੀਕਾ ਦੀ ਤਰਜ਼ ’ਤੇ ਸਰਕਾਰੀ ਮੈਡੀਕਲ ਹਸਪਤਾਲਾਂ ਵਿੱਚ ਲੋਕਾਂ ਦਾ ਇਲਾਜ ਹੋਵੇਗਾ ਉਹ ਵੀ ਮੁਫ਼ਤ ।
ਦੱਸ ਦੇਈਏ ਕਿ ਇਸ ਮੌਕੇ ਅਰਵਿੰਦਰ ਸਿੰਘ ਭੱਟੀ, ਅਸ਼ੌਕ ਤਲਵਾੜ, ਡਾ. ਨਿੱਝਰ, ਬਲਜੀਤ ਸਿੰਘ ਖਹਿਰਾ, ਘੁਲੇ ਸ਼ਾਹ, ਸ਼ਹਿਰੀ ਪ੍ਰਧਾਨ ਪ੍ਰਮਿੰਦਰ ਸ਼ੇਠੀ, ਐਸ.ਸੀ ਵਿੰਗ ਪ੍ਰਧਾਨ ਡਾ. ਇੰਦਰਪਾਲ ਸ਼ਿੰਘ, ਕੁਲਦੀਪ ਸਿੰਘ ਧਾਲੀਵਾਲ, ਬੀਸੀ ਵਿੰਗ ਸ਼ਹਿਰੀ ਪ੍ਰਧਾਨ ਅਨਮੋਲ ਸੰਘ ਛਾਪਾ ਸਮੇਤ ਵੱਡੀ ਗਿਣਤੀ ਵਿੱਚ AAP ਆਗੂ ਤੇ ਵਰਕਰ ਮੌਜੂਦ ਰਹੇ ।
ਇਹ ਵੀ ਦੇਖੋ: ਕੁੜੀ ਦੇ ਘਰਵਾਲਿਆਂ ਨੇ ਘਰ ਬੁਲਾ ਕੇ ਮੁੰਡਾ ਮਾਰ’ਤਾ ! ਕੁੜੀ ਨੇ ਕਰ ਲਈ ਖੁਦਖੁਸ਼ੀ?