Sanjay singh on farmers protest: ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਰਾਜ ਸਭਾ ਵਿੱਚ ਅੱਜ ਤੀਜੇ ਦਿਨ ਵੀ ਹੰਗਾਮਾ ਹੋਇਆ । ਆਮ ਆਦਮੀ ਪਾਰਟੀ (AAP) ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਫਿਰ ਕਿਸਾਨਾਂ ਦਾ ਮੁੱਦਾ ਚੁੱਕਿਆ। ਸੰਜੇ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ। ਦਿੱਲੀ ਦੇ ਬਾਰਡਰਾਂ ‘ਤੇ ਕੰਡਿਆਲੀਆਂ ਤਾਰਾਂ ਅਤੇ ਕੰਕਰੀਟ ਦੇ ਬੈਰੀਕੇਡਸ ਲਗਾਏ ਗਏ ਹਨ। ਅਜਿਹਾ ਲਗਦਾ ਹੈ ਕਿ ਦੁਸ਼ਮਣ ਦੇਸ਼ ਦੀ ਫੌਜ ਆਉਣ ਵਾਲੀ ਹੈ। ਸਰਕਾਰ ਨੂੰ ਅਜਿਹਾ ਕਰਨ ਦੀ ਕੀ ਲੋੜ ਹੈ? ਸੰਜੇ ਸਿੰਘ ਨੇ ਮੁੜ ਦੁਹਰਾਇਆ ਕਿ ਸਰਕਾਰ ਨੂੰ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣੇ ਪੈਣਗੇ ।
ਸੰਜੇ ਸਿੰਘ ਨੇ ਕਿਹਾ, “ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਚਲਾਏ ਗਏ, ਪਾਣੀ ਦੀਆਂ ਬੌਛਾਰਾਂ ਕੀਤੀਆਂ ਗਈਆਂ, ਉਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ, ਉਨ੍ਹਾਂ ਨੂੰ ਗੱਦਾਰ ਅਤੇ ਖਾਲਿਸਤਾਨੀ ਕਿਹਾ ਗਿਆ । ਕੀ ਸਰਕਾਰ ਕੋਲ ਇਨ੍ਹਾਂ ਕਿਸਾਨਾਂ ਨੂੰ ਫੋਨ ਕਰਨ ਲਈ ਪੈਸੇ ਨਹੀਂ ਹਨ? ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਲਈ ਸ਼ਹਾਦਤ ਦਿੱਤੀ, ਉਨ੍ਹਾਂ ਦੇ ਵੰਸ਼ੀਆਂ ਨੂੰ ਖਾਲਿਸਤਾਨੀ ਅੱਤਵਾਦੀ ਕਿਹਾ ਜਾ ਰਿਹਾ ਹੈ। ਇਹ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਪਵੇਗਾ।” ਉਨ੍ਹਾਂ ਕਿਹਾ,“ ਬਾਰਡਰ ‘ਤੇ ਕੰਡਿਆਲੀਆਂ ਤਾਰਾਂ ਅਤੇ ਕੰਕਰੀਟ ਦੇ ਬੈਰੀਕੇਡਸ ਲਗਾਏ ਗਏ ਹਨ, ਅਜਿਹਾ ਲਗਦਾ ਹੈ ਕਿ ਦੁਸ਼ਮਣ ਦੇਸ਼ ਦੀ ਫੌਜ ਆ ਰਹੀ ਹੈ। ਇਹ ਸਿਰਫ ਤਾਂ ਹੁੰਦਾ ਹੈ ਜਦੋਂ ਦੇਸ਼ ਦਾ ਸ਼ਾਸਕ ਲੋਕਾਂ ਤੋਂ ਡਰਦਾ ਹੈ ਜਾਂ ਦੇਸ਼ ਦੇ ਲੋਕਾਂ ਨੂੰ ਦੁਸ਼ਮਣ ਮੰਨਦਾ ਹੈ।
ਸੰਜੇ ਸਿੰਘ ਨੇ ਅੱਗੇ ਕਿਹਾ, “ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੂੰ ਬਿੱਲ ਸਮਝ ਨਹੀਂ ਆ ਰਹੇ, ਸਰਕਾਰ ਦੀ ਸਮੱਸਿਆ ਇਹ ਹੈ ਕਿ ਕਿਸਾਨਾਂ ਨੂੰ ਬਿੱਲ ਸਮਝ ਆ ਚੁੱਕੇ ਹਨ ਅਤੇ ਇਸੇ ਲਈ ਸਰਕਾਰ ਨੂੰ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਪਏਗਾ।” ਕਿਹਾ ਜਾ ਰਿਹਾ ਹੈ ਕਿ ਅਜਿਹੇ ਬਿੱਲ ਕਾਂਗਰਸ ਸਰਕਾਰ ਵੀ ਪਾਸ ਕਰਨਾ ਚਾਹੁੰਦੀ ਸੀ, ਪਰ ਉਸ ਦੌਰਾਨ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਨੇ ਇਸ ਬਿੱਲ ਦਾ ਵਿਰੋਧ ਕੀਤਾ ਸੀ ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਸੰਜੇ ਸਿੰਘ ਨੇ ਕਿਹਾ, “ਕਾਂਗਰਸ ਨੇਤਾਵਾਂ ਨੇ ਸਾਲ 2019 ਦੇ ਮੈਨੀਫੈਸਟੋ ਵਿੱਚ ਇਸ ਤਰੀਕੇ ਦਾ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ, ਜਨਤਾ ਪਾਰਟੀ ਨੂੰ 55 ਸੀਟਾਂ ‘ਤੇ ਪਹੁੰਚ ਦਿੱਤਾ । ਭਾਜਪਾ ਨੇ ਤਾਂ ਇਨ੍ਹਾਂ ਨੂੰ ਲਾਗੂ ਹੀ ਕਰ ਦਿੱਤਾ ਹੈ, ਤਾਂ ਇਹ ਤੁਹਾਨੂੰ 5 ਸੀਟਾਂ ‘ਤੇ ਪਹੁੰਚ ਸਕਦੀ ਹੈ। ਇਹ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਚਾਰ ਪੂੰਜੀਪਤੀ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਲਿਆਉਂਦੇ ਗਏ ਹਨ ।