Suspended AAP Councillor Tahir Hussain: ਨਵੀਂ ਦਿੱਲੀ: ਦਿੱਲੀ ਦੰਗਿਆਂ ਦੀ ਜਾਂਚ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ । ਆਮ ਆਦਮੀ ਪਾਰਟੀ (AAP) ਨੇ ਦੰਗਿਆਂ ਦੇ ਦੋਸ਼ੀ ਮੁਅੱਤਲ ਕੀਤੇ ਵਿਧਾਇਕ ਤਾਹਿਰ ਹੁਸੈਨ ਨੇ ਦੰਗਿਆਂ ਵਿੱਚ ਸ਼ਾਮਿਲ ਹੋਣ ਦੀ ਗੱਲ ਕਬੂਲੀ ਹੈ । ਦਿੱਲੀ ਪੁਲਿਸ ਦੀ ਇੰਟੈਰੋਗੇਸ਼ਨ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਤਾਹਿਰ ਨੇ ਲੋਕਾਂ ਨੂੰ ਹਿੰਸਾ ਫੈਲਾਉਣ ਲਈ ਉਕਸਾਇਆ ਸੀ । ਮਿਲੀ ਜਾਣਕਾਰੀ ਅਨੁਸਾਰ ਤਾਹਿਰ ਹੁਸੈਨ ਨੇ ਕਬੂਲ ਕੀਤਾ ਕਿ ਉਹ 8 ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੇ ਵਿਦਿਆਰਥੀ ਉਮਰ ਖਾਲਿਦ ਨੂੰ ਸ਼ਾਹੀਨ ਬਾਗ ਵਿਖੇ ਪੌਪੁਲਰ ਫਰੰਟ ਆਫ ਇੰਡੀਆ (PFI) ਦੇ ਦਫਤਰ ਵਿੱਚ ਮਿਲਿਆ ਸੀ । ਦਿੱਲੀ ਪੁਲਿਸ ਅਨੁਸਾਰ ਤਾਹਿਰ ਹੁਸੈਨ ਦਾ ਕੰਮ ਸੀ ਕਿ ਉਹ ਆਪਣੀ ਛੱਤ ‘ਤੇ ਜ਼ਿਆਦਾ ਤੋਂ ਜ਼ਿਆਦਾ ਕੱਚ ਦੀਆਂ ਬੋਤਲਾਂ, ਪੈਟਰੋਲ, ਐਸਿਡ ਅਤੇ ਪੱਥਰ ਇਕੱਠੇ ਕਰਨਾ ਸੀ ।
ਤਾਹਿਰ ਹੁਸੈਨ ਦੇ ਜਾਣਕਾਰ ਖਾਲਿਦ ਸੈਫੀ ਨੂੰ ਲੋਕਾਂ ਨੂੰ ਸੜਕਾਂ ‘ਤੇ ਇਕੱਠੇ ਕਰਨ ਲਈ ਕਿਹਾ ਗਿਆ ਸੀ। ਤਾਹਿਰ ਨੇ ਪੁਲਿਸ ਪੁੱਛਗਿੱਛ ਵਿੱਚ ਕਿਹਾ, ‘ਖਾਲਿਦ ਸੈਫੀ ਨੇ ਸਭ ਤੋਂ ਪਹਿਲਾਂ ਸ਼ਾਹੀਨ ਬਾਗ ਬਾਰੇ ਆਪਣੇ ਦੋਸਤ ਇਸ਼ਰਤ ਜਹਾਂ ਦੇ ਨਾਲ ਸ਼ਾਹੀਨ ਬਾਗ ਨੂੰ ਲੈ ਕੇ ਖੁਰੇਜੀ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ। 4 ਫਰਵਰੀ ਨੂੰ ਅਬੂ ਫਜ਼ਲ ਐਨਕਲੇਵ ਵਿੱਚ ਮੈਂ ਦੰਗਿਆਂ ਦੀ ਯੋਜਨਾਬੰਦੀ ਨੂੰ ਲੈ ਕੇ ਖਾਲਿਦ ਸੈਫੀ ਨੂੰ ਮਿਲਿਆ ਸੀ । ਤਾਹਿਰ ਨੇ ਪੁਲਿਸ ਨੂੰ ਦੱਸਿਆ, ‘ਪਹਿਲਾਂ ਹੀ ਫੈਸਲਾ ਲਿਆ ਗਿਆ ਸੀ ਕਿ CAA ਖਿਲਾਫ ਧਰਨੇ ‘ਤੇ ਬੈਠੇ ਲੋਕਾਂ ਨੂੰ ਭੜਕਾਇਆ ਜਾਵੇ । ਖਾਲਿਦ ਸੈਫੀ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਦੌਰੇ ਦੌਰਾਨ ਕੁਝ ਵੱਡਾ ਕਰਨਾ ਹੈ ਤਾਂ ਜੋ ਸਰਕਾਰ ਗੋਡਿਆਂ ਦੇ ਬਲ ਆ ਜਾਵੇ । ਦਿੱਲੀ ਪੁਲਿਸ ਦੀ ਪੁੱਛਗਿੱਛ ਵਿੱਚ ਤਾਹਿਰ ਨੇ ਕਬੂਲ ਕੀਤਾ ਕਿ ਹਿੰਸਾ ਦੌਰਾਨ ਉਸਨੇ ਆਪਣੀ ਛੱਤ ‘ਤੇ ਵੱਡੀ ਮਾਤਰਾ ਵਿੱਚ ਤੇਜ਼ਾਬ, ਪੈਟਰੋਲ, ਡੀਜ਼ਲ ਅਤੇ ਪੱਥਰ ਜਮ੍ਹਾ ਕਰਵਾਏ ਸਨ । ਉਹ ਹਿੰਸਾ ਵਿੱਚ ਵਰਤੋਂ ਲਈ ਆਪਣੀ ਪਿਸਤੌਲ ਵੀ ਥਾਣੇ ਤੋਂ ਲੈ ਗਿਆ ਸੀ ।
ਤਾਹਿਰ ਹੁਸੈਨ ਨੇ ਪੁਲਿਸ ਨੂੰ ਦੱਸਿਆ, ‘ਸਾਡੀ ਯੋਜਨਾ ਅਨੁਸਾਰ 24 ਫਰਵਰੀ ਨੂੰ ਮੈਂ ਕੁਝ ਲੋਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਮੇਰੇ ਘਰ ਦੀ ਛੱਤ ਤੋਂ ਪੱਥਰ, ਪੈਟਰੋਲ ਬੰਬ ਅਤੇ ਤੇਜ਼ਾਬ ਨਾਲ ਭਰੀਆਂ ਬੋਤਲਾਂ ਸੁੱਟਣੀਆਂ ਹਨ । ਮੈਂ ਆਪਣੇ ਪਰਿਵਾਰ ਨੂੰ ਕਿਸੇ ਹੋਰ ਕੋਲ ਸ਼ਿਫਟ ਕਰ ਦਿੱਤਾ ਸੀ। 24 ਫਰਵਰੀ ਨੂੰ ਤਕਰੀਬਨ ਡੇਢ ਵਜੇ ਅਸੀਂ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਸਨ । ਦਿੱਲੀ ਪੁਲਿਸ ਦੀ ਚਾਰਜਸ਼ੀਟ ਅਨੁਸਾਰ ਤਾਹਿਰ ਹੁਸੈਨ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੇ ਮੁੱਖ ਮੁਲਜ਼ਮਾਂ ਵਿੱਚ ਸ਼ਾਮਿਲ ਹੈ।