ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਗੁਪਤਾ ਦੀ ਰਾਜ ਸਭਾ ਉਮੀਦਵਾਰੀ ਬਾਰੇ ਅਟਕਲਾਂ ਸ਼ਨੀਵਾਰ ਨੂੰ ਸ਼ੁਰੂ ਹੋ ਗਈਆਂ ਸਨ ਅੱਜ ਇਸ ‘ਤੇ ਉਸ ਸਮੇਂ ਮੋਹਰ ਲੱਗ ਗਈ ਜਦੋ ‘ਆਪ’ ਦੇ ਰਾਸ਼ਟਰੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਪੰਜਾਬ ਵਿੱਚ ਇੱਕ ਰਾਜ ਸਭਾ ਸੀਟ ਖਾਲੀ ਹੋ ਗਈ। ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਫਿਰ ਮਨੀਸ਼ ਸਿਸੋਦੀਆ ਦੇ ਇਸ ਸੀਟ ਤੋਂ ਚੋਣ ਲੜਨ ਬਾਰੇ ਅਟਕਲਾਂ ਸਨ।
ਇਹ ਵੀ ਪੜ੍ਹੋ : ਰਾਵੀ ‘ਚ ਵਧ ਸਕਦੈ ਪਾਣੀ ਦਾ ਪੱਧਰ! ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ, ਹੈਲਪਲਾਈਨ ਨੰਬਰ ਜਾਰੀ
ਪੰਜਾਬ ਵਿੱਚ ਰਾਜ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਕੱਲ੍ਹ, 6 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। 13 ਅਕਤੂਬਰ ਨਾਮਜ਼ਦਗੀਆਂ ਦੀ ਆਖਰੀ ਮਿਤੀ ਹੈ। 14 ਅਕਤੂਬਰ ਨੂੰ ਜਾਂਚ ਤੋਂ ਬਾਅਦ, 16 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਵੋਟਿੰਗ 24 ਅਕਤੂਬਰ ਨੂੰ ਹੋਵੇਗੀ, ਅਤੇ ਉਸੇ ਸ਼ਾਮ ਨੂੰ ਗਿਣਤੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























