ਆਮ ਆਦਮੀ ਪਾਰਟੀ (AAP) ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਯਾਨੀ ਕਿ ਅੱਜ ਪੰਜਾਬ ਦਾ ਦੌਰਾ ਕਰਨਗੇ । ਇਸ ਬਾਰੇ ਕੇਜਰੀਵਾਲ ਨੇ ਖ਼ੁਦ ਟਵੀਟ ਕਰਕੇ ਜਾਣਕਾਰੀ ਦਿੱਤੀ ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਬਦਲਾਅ ਚਾਹੁੰਦਾ ਹੈ। ਸਿਰਫ ਆਮ ਆਦਮੀ ਪਾਰਟੀ ਹੀ ਉਮੀਦ ਹੈ। ਇਸ ਬਾਰੇ ਮੁੜ ਟਵੀਟ ਕਰਦਿਆਂ ‘AAP’ ਆਗੂ ਅਤੇ ਪੰਜਾਬ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਨੇ ਲਿਖਿਆ ਕਿ ਤੁਹਾਡਾ ਸਵਾਗਤ ਹੈ।
ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅੰਮ੍ਰਿਤਸਰ ਦੌਰੇ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਦੇ ਦੌਰੇ ਦੀ ਸਾਰੀ ਸਾਰਨੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਦੌਰੇ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਅੱਜ ਦੁਪਹਿਰ 12 ਵਜੇ ਅੰਮ੍ਰਿਤਸਰ ਦੇ ਏਅਰਪੋਰਟ ਪਹੁੰਚਣਗੇ।
ਜਿਸ ਤੋਂ ਉਹ ਸਰਕਿਟ ਹਾਊਸ ਜਾਣਗੇ। ਜਿਸ ਤੋਂ ਬਾਅਦ ਉਹ ਦੁਪਹਿਰ 1.30 ਵਜੇ ਏਂਨਸਟਿਲਿਆ ਹੋਟਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਵੀ ਕਰਨਗੇ। ਪ੍ਰੈਸ ਕਾਨਫਰੰਸ ਤੋਂ ਬਾਅਦ ਦੁਪਹਿਰ 2.30 ਵਜੇ ਉਹ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 3 ਵਜੇ ਸ਼੍ਰੀ ਦੁਰਗੀਆਣਾ ਮੰਦਿਰ ਵੀ ਜਾਣਗੇ।
ਇਹ ਵੀ ਪੜ੍ਹੋ: ਪੰਜਾਬੀ ਕੈਨੇਡਾ ‘ਚ ਗੱਡ ਰਹੇ ਸਫਲਤਾ ਦੇ ਝੰਡੇ, ਜਲੰਧਰ ਦੀ ਨੀਨਾ ਤਾਂਗੜੀ ਓਂਟਾਰੀਓ ‘ਚ ਬਣੀ ਮੰਤਰੀ
ਗੌਰਤਲਬ ਹੈ ਕਿ ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਸਾਲ 2017 ਦੀਆਂ ਚੋਜਨਾ ਵਿੱਚ ਆਮ ਆਦਮੀ ਪਾਰਟੀ ਮੁਖ ਵਿਰੋਧੀ ਪਾਰਟੀ ਬਣ ਕੇ ਉਭਰੀ ਸੀ। ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ 20 ਸੀਟਾਂ ਆਈਆਂ ਸਨ।