ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਦਿੱਲੀ IIT ਦੇ ਐਸੋਸੀਏਟ ਪ੍ਰੋਫੈਸਰ ਰਹੇ ਡਾ. ਸੰਦੀਪ ਪਾਠਕ ਦੇ ਨਾਂ ਦਾ ਐਲਾਨ ਦਿੱਤਾ ਗਿਆ ਹੈ। ਉਹ ਦੁਪਹਿਰ ਬਾਅਦ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਸੰਦੀਪ ਪਾਠਕ ਨੇ ਦਿੱਲੀ ਵਿੱਚ 2020 ਅਤੇ ਫਿਰ ਪੰਜਾਬ ਵਿੱਚ 2022 ਦੀਆਂ ਚੋਣਾਂ ਵਿੱਚ ਪਰਦੇ ਪਿੱਛੇ ਰਹਿ ਕੇ ਅਹਿਮ ਭੂਮਿਕਾ ਨਿਭਾਈ । ਬੀਤੇ ਦਿਨ ਹੋਈ ਮੀਟਿੰਗ ਦੌਰਾਨ ਵੀ ਅਰਵਿੰਦ ਕੇਜਰੀਵਾਲ ਨੇ ਸੰਦੀਪ ਪਾਠਕ ਦੇ ਕੰਮ ਦੀ ਤਾਰੀਫ ਕੀਤੀ ਸੀ।
ਹੁਣ ਬਾਕੀ ਚਾਰ ਸੀਟਾਂ ਲਈ ਕ੍ਰਿਕਟਰ ਹਰਭਜਨ ਸਿੰਘ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ, ਗੁਜਰਾਤ ਦੇ ਪਾਟੀਦਾਰ ਨੇਤਾ ਨਰੇਸ਼ ਪਟੇਲ ਅਤੇ ਰੈੱਡਫੋਰਟ ਫਿਲਮ ਨਿਰਮਾਤਾ ਕਿਸ਼ਲੇ ਸ਼ਰਮਾ ਦੇ ਨਾਂ ਚਰਚਾ ਵਿੱਚ ਹਨ। ਦੁਪਹਿਰ ਤੱਕ ਆਮ ਆਦਮੀ ਪਾਰਟੀ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ।
ਇਹ ਵੀ ਪੜ੍ਹੋ: ਬੰਬਾਰੀ ਤੇ ਤਬਾਹੀ ਦੇ ਬਾਵਜੂਦ ਰੂਸ ਅੱਗੇ ਡਟਿਆ ਯੂਕਰੇਨ, ਮਾਰੀਉਪੋਲ ‘ਚ ਸਰੈਂਡਰ ਕਰਨ ਤੋਂ ਕੀਤਾ ਇਨਕਾਰ
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਨਾਮ ਲਗਭਗ ਤੈਅ ਮੰਨੇ ਜਾ ਰਹੇ ਹਨ । ਹਾਲਾਂਕਿ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਕਿ ਉਮੀਦਵਾਰ ਪੰਜਾਬੀ ਹੋਣਾ ਚਾਹੀਦਾ ਹੈ। ਪੰਜਾਬ ਦੇ ਕੋਟੇ ਵਿੱਚੋਂ ਦੂਜੇ ਰਾਜਾਂ ਦੇ ਆਗੂ ਨਾ ਭੇਜੇ ਜਾਣ । ਅਜਿਹੇ ਵਿੱਚ ਕ੍ਰਿਕਟਰ ਹਰਭਜਨ ਨੂੰ ਲੈ ਕੇ ਸਹਿਮਤੀ ਬਣੀ ਹੈ। ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦਾ ਵੀ ਸਮਰਥਨ ਹਾਸਿਲ ਹੈ ਕਿਉਂਕਿ ਉਹ ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਵੀ ਸੌਂਪਣਾ ਚਾਹੁੰਦੇ ਹਨ।
ਗੌਰਤਲਬ ਹੈ ਕਿ ਉਨ੍ਹਾਂ ਚਰਚਿਤ ਨਾਵਾਂ ਵਿੱਚ ਬਾਕੀ ਚਾਰ ਨਾਮ ਬਾਹਰੀ ਹਨ। ਹਾਲਾਂਕਿ ਰਾਘਵ ਚੱਢਾ ਦੇ ਨਾਮ ‘ਤੇ ਵੀ ਸਹਿਮਤੀ ਤੈਅ ਹੈ। ਬੀਤੇ ਦਿਨੀਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਦੇ ਸਾਹਮਣੇ ਡਾ. ਸੰਦੀਪ ਪਾਠਕ ਦੀ ਤਾਰੀਫ ਕੀਤੀ ਸੀ। ਨਰੇਸ਼ ਪਟੇਲ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਪਾਟੀਦਾਰ ਭਾਈਚਾਰੇ ਨਾਲ ਜੁੜਨ ਲਈ ਭੇਜਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: