ਮੋਗਾ ਕੋਟਕਪੂਰਾ ਰੋਡ ਤੇ ਸਥਿਤ ਕਸਬਾ ਸਮਾਲਸਰ ਦੇ ਮੁੱਖ ਬੱਸ ਸਟੈਂਡ ਤੇ ਇੱਕ ਬੇਕਾਬੂ ਮਹਿੰਦਰਾ ਪਿੱਕਅੱਪ ਦਾ ਕਹਿਰ ਦੇਖਣ ਨੂੰ ਮਿਲਿਆ। ਮੋਗਾ ਤੋਂ ਕੋਟਕਪੂਰਾ ਜਾ ਰਹੀ ਮਹਿੰਦਰਾ ਪਿੱਕਅੱਪ ਗੱਡੀ ਨੇ ਪੰਜ ਵਿਅਕਤੀਆਂ ਨੂੰ ਦਰੜ ਦਿੱਤਾ ਜਿੰਨ੍ਹਾ ਵਿਚੋਂ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਹਾਦਸੇ ‘ਚ ਜ਼ਖਮੀ ਬਾਕੀ ਦੋ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਮੋਗਾ ਦੇ ਬਾਘਾਪੁਰਾਣਾ ਵੱਲੋਂ ਆ ਰਹੀ ਮਹਿੰਦਰਾ ਪਿਕਅੱਪ ਗੱਡੀ ਜਦੋਂ ਸਮਾਲਸਰ ਪਿੰਡ ਨੇੜੇ ਓਵਰਟੇਕ ਕਰਨ ਲੱਗੀ ਤਾਂ ਓਵਰਸਪੀਡ ਹੋਣ ਕਾਰਨ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਬੱਸ ਅੱਡੇ ਦੇ ਬਾਹਰ ਖੜ੍ਹੇ ਇਕ ਸਾਈਕਲ ਸਵਾਰ ਤੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਗੱਡੀ ਬੱਸ ਸਟੈਂਡ ਦੇ ਅੰਦਰ ਖੜ੍ਹੇ ਇਕ ਆਈਸਕ੍ਰੀਮ ਵਿਕਰੇਤਾ ਨੂੰ ਟੱਕਰ ਮਾਰ ਕੇ ਖੰਭੇ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ : ਵੈਸ਼ਣੋ ਦੇਵੀ ਜਾਣ ਵਾਲਿਆਂ ਨੂੰ ਰੇਲਵੇ ਨੇ ਦਿੱਤਾ ਤੋਹਫਾ! ਨਰਾਤਿਆਂ ‘ਤੇ ਮਿਲੇਗੀ ਇਹ ਖਾਸ ਸਹੂਲਤ
ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਈਕਲ ਸਵਾਰ, ਈ-ਰਿਕਸ਼ਾ ਚਾਲਕ ਅਤੇ ਉਸ ਵਿੱਚ ਬੈਠੀ ਇੱਕ ਔਰਤ ਦੀ ਮੌਤ ਹੋ ਗਈ। ਔਰਤ ਦਾ ਪਤੀ ਅਤੇ ਆਈਸਕ੍ਰੀਮ ਵਿਕਰੇਤਾ ਦਾ ਮਾਲਕ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਸਮਾਲਸਰ ਦੇ ਮੁੱਖ ਅਫਸਰ ਦਿਲਬਾਗ ਸਿੰਘ ਬਰਾੜ ਅਤੇ ਬਾਘਾ ਪੁਰਾਣਾ ਦੇ DSP ਦਲਬੀਰ ਸਿੰਘ ਵੱਲੋਂ ਬੇਕਾਬੂ ਹੋਈ ਮਹਿੰਦਰਾ ਪਿੱਕਅੱਪ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: