ਤਰਨਤਾਰਨ-ਜੰਡਿਆਲਾ ਬਾਈਪਾਸ ਚੌਕ ‘ਤੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ‘ਚ ਇੱਕ ਕੁੜੀ ਨੂੰ ਆਪਣੀ ਜਾਨ ਗੁਆਉਣੀ ਪਈ। ਇੱਥੇ ਟਰੱਕ ਹੇਠ ਆਉਣ ਨਾਲ ਲੜਕੀ ਦੀ ਮੌਤ ਹੋਈ। ਥਾਣਾ ਸਿਟੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਰਜਵੰਤ ਕੋਰ ਆਪਣੇ ਘਰ ਤੋਂ ਆਈ.ਟੀ.ਆਈ. ਕਾਲਜ ਵੱਲ ਜਾ ਰਹੀ ਸੀ। ਇਸ ਦੌਰਾਨ ਤਰਨਤਾਰਨ ਸ਼ਹਿਰ ਜੰਡਿਆਲਾ ਬਾਈਪਾਸ ਚੌਕ ਪਾਰ ਕਰਦੇ ਸਮੇਂ ਆਚਨਕ ਤੇਜ਼ ਰਫ਼ਤਾਰ ਨਾਲ ਆਉਦੇ ਟਰੱਕ ਹੇਠਾ ਆਉਣ ਕਾਰਨ ਕੁੜੀ ਦੀ ਮੌਕੇ ਤੇ ਮੌਤ ਹੋ ਗਾਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਹਨਾ ਨੇ ਟਰੱਕ ਡ੍ਰਾਈਵਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਵੱਡਾ ਐ.ਨਕਾ/ਊਂਟ/ਰ, ਪੁਲਿਸ ਤੇ ਬ/ਦਮਾ.ਸ਼ ਵਿਚਾਲੇ ਹੋਈ ਫਾ.ਇਰਿੰ/ਗ, ਬ.ਦਮਾ/ਸ਼ ਹੋਇਆ ਜ਼ਖਮੀ
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ ਡਿਊਟੀ ਅਫਸਰ ਗੁਰਮੀਤ ਸਿੰਘ ਮੌਕੇ ‘ਤੇ ਪਹੁੰਚ ਕੇ ਲਾਸ਼ ਨੁੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਟਰੱਕ ਨੁੰ ਵੀ ਆਪਣੇ ਕਬਜ਼ੇ ਵਿੱਚ ਲੈ ਕੇ ਥਾਣਾ ਸਿਟੀ ਭੇਜ ਦਿੱਤਾ ਗਿਆ ਹੈ। ਪਰ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: