ਗੜ੍ਹਸ਼ੰਕਰ-ਸ਼੍ਰੀ ਆਨੰਦਪੁਰ ਸਾਹਿਬ ਰੋਡ਼ ਨਜ਼ਦੀਕ ਖ਼ਾਲਸਾ ਕਾਲਜ਼ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮੋਟਰਸਾਈਕਲ ਸਵਾਰ ਨੌਜਵਾਨ ਦੀ ਬੱਸ ਥੱਲੇ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਬੱਸ ਡ੍ਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਵਿੱਚ ਅਗਰੇਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਨਿਰਮਲ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਲੱਲੀਆਂ ਸ਼੍ਰੀ ਆਨੰਦਪੁਰ ਸਾਹਿਬ ਰੋਡ਼ ਖ਼ਾਲਸਾ ਕਾਲਜ਼ ਨਜ਼ਦੀਕ ਇੱਕ ਗਲੀ ਤੋਂ ਮੇਨ ਰੋਡ ਤੇ ਚੜ੍ਹਨ ਲੱਗਾ ਸੀ। ਇਸ ਦੌਰਾਨ ਪਿੱਛੋਂ ਆ ਰਹੀ ਇਨੋਸੈਂਟ ਹਰਟ ਸਕੂਲ ਜਲੰਧਰ ਦੀ ਬੱਸ ਥੱਲੇ ਆਉਣ ਨਾਲ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਨੌਜਵਾਨ ਪਿੰਡ ਲੱਲੀਆਂ ਤੋਂ ਆਪਣੀ ਰਿਸ਼ਤੇਦਾਰੀ ‘ਚ ਆਇਆ ਸੀ।
ਇਹ ਵੀ ਪੜ੍ਹੋ : ਪਟਿਆਲਾ ‘ਚ ਵੱਡੀ ਵਾ.ਰਦਾ/ਤ, ਮਾਮੂਲੀ ਬਹਿਸ ਮਗਰੋਂ ਵਿਅਕਤੀ ਨੂੰ ਉ.ਤਾਰਿਆ ਮੌ.ਤ ਦੇ ਘਾਟ, ਕਾ.ਤਲ ਫ਼ਰਾਰ
ਹਾਦਸੇ ਸਬੰਦੀ ਜਾਣਕਾਰੀ ਦਿੰਦੇ ਕੌਸ਼ਲ ਚੰਦਰ ASI ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਇੱਕ ਟ੍ਰੈਕਟਰ-ਟਰਾਲੀ ਨੂੰ ਪਹਿਲਾਂ ਇੱਕ ਟਿੱਪਰ ਕਰਾਸ ਕਰ ਰਿਹਾ ਸੀ ਅਤੇ ਉੱਧਰ ਦੂਜੇ ਪਾਸਿਓਂ ਆਈ ਪ੍ਰਾਇਵੇਟ ਸਕੂਲ ਦੀ ਬੱਸ ਦੇ ਥੱਲੇ ਮੋਟਰਸਾਈਕਲ ਸਵਾਰ ਨੌਜਵਾਨ ਆ ਗਿਆ, ਜਿਹੜਾ ਕਿ ਆਪਣੇ ਪਿੰਡ ਲੱਲੀਆਂ ਨੂੰ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਮ੍ਰਿਤਕ ਨੌਜਵਾਨ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਗੜ੍ਹਸ਼ੰਕਰ ਰੱਖਿਆ ਗਿਆ ਹੈ ਅਤੇ ਬੱਸ ਡ੍ਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
