ਪੰਜਾਬ ਦੇ ਵਿੱਚ ਦਿਨੋ ਦਿਨ ਸੜਕੀ ਹਾਦਸਿਆਂ ਦੇ ਮਾਮਲੇ ਵਧਦੇ ਜਾ ਰਹੇ ਸਨ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਭਵਾਨੀਗੜ੍ਹ ਓਵਰ ਬ੍ਰਿਜ ਤੇ ਜਿੱਥੇ ਨਸ਼ੇ ‘ਚ ਧੁੱਤ ਇੱਕ ਫਾਰਚੂਨਰ ਕਾਰ ਚਾਲਕ ਨੇ ਇੱਕ ਤੋਂ ਬਾਅਦ ਇੱਕ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਤਿੰਨ ਮੋਟਰਸਾਈਕਲ ਸਵਾਰਾ ਦੇ ਗੰਭੀਰ ਸੱਟਾਂ ਲੱਗੀਆਂ। ਇਹ ਸਾਰੇ ਹੀ ਵਿਅਕਤੀ ਇੱਕੋ ਪਿੰਡ ਦੇ ਹਨ। ਜਿਸ ਵਿੱਚ ਦੋ ਨੌਜਵਾਨ ਲੜਕਿਆਂ ਦੀਆਂ ਲੱਤਾਂ ਟੁੱਟ ਗਈਆਂ, ਪਤੀ ਪਤਨੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਅਤੇ ਇੱਕ ਹੋਰ ਨੌਜਵਾਨ ਨੂੰ ਵੀ ਕਾਰ ਚਾਲਕ ਨੇ ਚਪੇਟ ਵਿੱਚ ਲੈ ਲਿਆ। ਹਾਦਸੇ ਵਿੱਚ ਕੁੱਲ ਪੰਜ ਵਿਅਕਤੀਆਂ ਨੂੰ ਬੁਰੀ ਤਰਾਂ ਜ਼ਖਮੀ ਹੋਏ ਹਨ। ਮੌਕੇ ਤੇ ਕਾਰ ਚਾਲਕ ਆਪਣੀ ਗੱਡੀ ਛੱਡ ਕੇ ਭੱਜਣ ਲੱਗਾ ਤਾਂ ਮੌਕੇ ਤੇ ਲੋਕਾਂ ਨੇ ਉਸ ਨੂੰ ਫੜ ਲਿਆ।
ਇਸ ਫੱਟੜ ਹੋਏ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਫਾਰਚੂਨਰ ਕਾਰ ਚਾਲਕ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਅਤੇ ਜਿਸ ਕਰਕੇ ਉਸ ਨੇ ਇਹ ਕਾਰਾ ਕਰ ਦਿੱਤਾ। ਇਸ ਹਾਦਸੇ ਦੇ ਦੌਰਾਨ ਨਾਭੇ ਤੋਂ ਟਿਊਸ਼ਨ ਲਗਾ ਕੇ ਪਿੰਡ ਕਕਰਾਲਾ ਨੂੰ ਜਾ ਰਹੇ ਦੋ ਵਿਦਿਆਰਥੀ, ਦੂਜਾ ਨਾਭੇ ਹਸਪਤਾਲ ਤੋਂ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਕੇ ਪਿੰਡ ਕਕਰਾਲਾ ਨੂੰ ਪਰਤ ਰਹੇ ਬਜ਼ੁਰਗ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ ਅਤੇ ਤੀਸਰਾ ਵਿਅਕਤੀ ਜੋ ਕੰਮ ਤੋਂ ਛੁੱਟੀ ਕਰਕੇ ਆਪਣੇ ਘਰ ਜਾ ਰਿਹਾ ਸੀ, ਉਸ ਵਿਅਕਤੀ ਨੂੰ ਵੀ ਕਾਰ ਚਾਲਕ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਨ.ਸ਼ਾ ਛੁਡਾਊ ਕੇਂਦਰ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਚ ਮੌ.ਤ, ਪੁਲਿਸ ਵੱਲੋਂ ਕੇਂਦਰ ਦੇ ਸੰਚਾਲਕ ਖਿਲਾਫ਼ ਮਾਮਲਾ ਦਰਜ
ਇਸ ਮੌਕੇ ਜ਼ਖਮੀ ਬਜ਼ੁਰਗ ਦਾਰਾ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਆਪਣੇ ਭਰਾ ਦਾ ਪਤਾ ਲੈਣ ਲਈ ਆਏ ਸੀ ਅਤੇ ਪਿੰਡ ਨੂੰ ਜਾ ਰਹੇ ਸੀ। ਇਸ ਦੌਰਾਨ ਪਿੱਛੋਂ ਆ ਰਹੀ ਇੱਕ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਉਨ੍ਹਾਂ ਦੀ ਪਤਨੀ ਦੀ ਵੀ ਬਾਂਹ ਟੁੱਟ ਗਈ ਹੈ। ਇਸ ਮੌਕੇ ਟਿਊਸ਼ਨ ਲਗਾ ਕੇ ਪਰਤ ਰਹੇ ਵਿਦਿਆਰਥੀ ਦੇ ਦਾਦੇ ਨੇ ਕਿਹਾ ਕਿ ਮੇਰੇ ਪੋਤੇ ਟਿਊਸ਼ਨ ਪੜਕੇ ਵਾਪਸ ਪਿੰਡ ਪਰਤ ਰਹੇ ਸੀ ਤਾਂ ਅਚਾਨਕ ਕਾਰ ਚਾਲਕ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ।
ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਇਸ ਹਾਦਸੇ ਦੌਰਾਨ ਸਾਡੇ ਕੋਲ ਕੁੱਲ 5 ਵਿਅਕਤੀ ਆਏ ਹਨ। ਜਿਨਾਂ ਵਿੱਚੋਂ 2 ਨੌਜਵਾਨਾਂ ਦੀਆਂ ਲੱਤਾਂ ਤੇ ਫਰੈਕਚਰ ਸੀ। ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ। ਬਾਕੀ ਤਿੰਨ ਫੱਟੜ ਵਿਅਕਤੀ ਨਾਭਾ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਦੂਜੇ ਪਾਸੇ ਪੁਲਿਸ ਸੜਕੀ ਹਾਦਸੇ ਦੀ ਜਾਂਚ ਵਿੱਚ ਜੁੱਟ ਗਈ।
ਵੀਡੀਓ ਲਈ ਕਲਿੱਕ ਕਰੋ -: