ਪਟਿਆਲਾ ਸਰਹੰਦ ਰੋਡ ਦੇ ਉੱਪਰ ਕੱਲ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਟ੍ਰੈਕਟਰ ਟਰਾਲੀ ਦੀ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਗੰਭੀਰ ਹਾਲਾਤ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਇੱਕ ਟਰਾਲੀ ਵਿੱਚ ਓਵਰਲੋਡ ਲੱਕੜਾਂ ਭਰੀਆਂ ਹੋਈਆਂ ਸਨ। ਜਦੋਂ ਟਰੈਕਟਰ ਬੇਕਾਬੂ ਹੋ ਕੇ ਇੱਕ ਸਾਈਡ ਮੁੜਨ ਲੱਗਿਆ ਤਾਂ ਪਿੱਛੋਂ ਆ ਰਹੀ ਕਾਰ ਉਸਨੂੰ ਓਵਰਟੇਕ ਕਰ ਰਹੀ ਸੀ, ਜਿਸ ਕਾਰਨ ਕਾਰ ਟਰੈਕਟਰ ਦੇ ਅਗਲੇ ਹਿੱਸੇ ਵਿੱਚ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟ੍ਰੈਕਟਰ ਦੇ ਪਹੀਏ ਵੀ ਵੱਖ ਹੋ ਗਏ ਅਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਗਸੇ ਵਿੱਚ ਕਾਰ ਸਵਾਰ ਪੰਜ ਦੇ ਵਿੱਚੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।
ਇਸੇ ਦੌਰਾਨ ਪਟਿਆਲਾ ਵੱਲ ਤੋਂ ਆ ਰਿਹਾ ਇੱਕ ਟਰਾਲਾ ਵੀ ਬੇਕਾਬੂ ਹੋ ਗਿਆ ਪਰ ਟਰਾਲੇ ਦੇ ਚਾਲਕ ਨੇ ਟਰਾਲੇ ਨੂੰ ਹੇਠਾਂ ਖਤਾਨਾ ਵਿੱਚ ਉਤਾਰ ਦਿੱਤਾ। ਜਦੋਂ ਟਰਾਲੇ ਦਾ ਚਾਲਕ ਥੱਲੇ ਉਤਰਨ ਲੱਗਾ ਤਾਂ ਉਸਦੀ ਲੱਤ ਟਰਾਲੇ ਦੇ ਟਾਇਰ ਦੇ ਹੇਠਾਂ ਆ ਗਈ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : 7 ਸਾਲ 4 ਮਹੀਨੇ ਮਗਰੋਂ ਜੰਮੂ-ਕਸ਼ਮੀਰ ‘ਚੋਂ ਹਟਿਆ ਰਾਸ਼ਟਰਪਤੀ ਸ਼ਾਸਨ! ਹੁਣ ਉਮਰ ਅਬਦੁੱਲਾ ਸਾਂਭਣਗੇ ਰਾਜ!
ਮ੍ਰਿਤਕਾਂ ਵਿੱਚੋਂ ਰਸਪਾਲ ਸਿੰਘ ਅਤੇ ਰਘਵੀਰ ਸਿੰਘ ਦੋਨੋਂ ਸਕੇ ਭਰਾ ਸਨ ਅਤੇ ਇਨਾਂ ਦੇ ਹੀ ਚਾਚੇ ਦਾ ਮੁੰਡਾ ਹਰਮਨ ਵੀ ਇਸ ਘਟਨਾ ਦੇ ਵਿੱਚ ਮੌਤ ਦੇ ਮੂੰਹ ਚਲਾ ਗਿਆ। ਹਰਮਨ ਦਾ ਸਕਾ ਭਰਾ ਕਾਲੂ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਅਤੇ ਪਿੰਡ ਦਾ ਹੀ ਇੱਕ ਹੋਰ ਨੌਜਵਾਨ ਵਿੱਕੀ ਵੀ ਇਸ ਦੁਰਘਟਨਾ ਦੇ ਵਿੱਚ ਜਖਮੀ ਹੋਇਆ ਹੈ। ਇਹ ਸਾਰੇ ਨੌਜਵਾਨ ਪਟਿਆਲਾ ਜਾ ਰਹੇ ਸਨ ਅਤੇ ਰਸਤੇ ਵਿੱਚ ਇਸ ਦੁਰਘਟਨਾ ਦੀ ਚਪੇਟ ਦੇ ਵਿੱਚ ਆ ਗਏ। ਫਿਲਹਾਲ ਤਿੰਨਾਂ ਮ੍ਰਿਤਕਾਂ ਦੀ ਦੇਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤੀ ਗਈ ਹੈ। ਜਿੱਥੇ ਪੋਸਟਮਾਰਟਮ ਤੋਂ ਬਾਅਦ ਦੇਹ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: