ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਦੀ ਮਾਣਯੋਗ ਮੁੱਖ ਸਕੱਤਰ ਪੰਜਾਬ ਨਾਲ ਮੀਟਿੰਗ ਤੈਅ ਕੀਤੀ ਗਈ ਹੈ। ਇਹ ਮੀਟਿੰਗ ਅੱਜ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ 3 ਵਜੇ ਹੋਵੇਗੀ। ਇਸ ਮੀਟਿੰਗ ਵਿਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵਲੋਂ ਜ਼ਮੀਨਾਂ ਅਤੇ ਜਾਇਦਾਦਾਂ ਦੇ ਐਕਵਾਇਰ, ਮੁਆਵਜ਼ੇ, ਮੁੜ ਵਸੇਬੇ ਅਤੇ ਜ਼ਮੀਨ ਮਾਲਕਾਂ ਲਈ ਮੁੜ ਵਸੇਬੇ ਦੇ ਮੁੱਦੇ ’ਤੇ ਚਰਚਾ ਕੀਤੀ ਜਾਵੇਗੀ।
ਐਡਵੋਕੇਟ ਬਾਗੜੀ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਵਿਚ ਜ਼ਮੀਨ ਐਕਵਾਇਰ ਦੇ ਸੰਵਿਧਾਨਕ ਮਾਮਲੇ ਅਤੇ ਐਨ.ਐਚ.ਏ.ਆਈ. ਦੁਆਰਾ ਜ਼ਮੀਨ ਦੀ ਪ੍ਰਾਪਤੀ ਅਤੇ ਘੱਟ ਮੁਆਵਜ਼ੇ ਨੂੰ ਚੁਣੌਤੀ ਦੇਣ ਵਾਲੇ ਕੇਸ ਲੜ ਰਹੇ ਹਨ। ਉਹ ਕਿਸਾਨਾਂ ਦੀਆਂ ਕਾਨੂੰਨੀ ਮੰਗਾਂ ਨੂੰ ਰਾਜ ਸਰਕਾਰ ਤੱਕ ਪਹੁੰਚਾਉਣਗੇ ਅਤੇ ਕਾਨੂੰਨੀ ਤਰੀਕੇ ਨਾਲ ਵਿਵਾਦ ਦੇ ਨਿਪਟਾਰੇ ਲਈ ਰਾਹ ਲੱਭਣ ਦੀ ਕੋਸ਼ਿਸ਼ ਕਰਨਗੇ। ਉਹ ਇਹ ਵੀ ਦੱਸਣਗੇ ਕਿ ਕੇਂਦਰ ਸਰਕਾਰ ਜਾਂ ਐਨ.ਐਚ.ਏ.ਆਈ. ਪੰਜਾਬ ਦੇ ਜ਼ਮੀਨ ਮਾਲਕਾਂ ਨਾਲ ਵਿਤਕਰਾ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਗਰੀਬ ਪਰਿਵਾਰ ਦੀ ਰਾਤੋ-ਰਾਤ ਚਮਕੀ ਕਿਸਮਤ, 2.5 ਕਰੋੜ ਰੁਪਏ ਦੀ ਲੱਗੀ ਲਾਟਰੀ, ਪਤਨੀ ਦੇ ਨਾਂ ‘ਤੇ ਖਰੀਦੀ ਸੀ ਟਿਕਟ
ਦਰਅਸਲ ਮੁੱਖ ਸਕੱਤਰ ਨੇ ਡੀਜੀਪੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਲਿਖਿਆ ਹੈ ਕਿ ਮਲੇਰਕੋਟਲਾ ਤੇ ਕਪੂਰਥਲਾ ਵਿਖੇ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਹੈ। ਤੁਰੰਤ ਪੁਲਿਸ ਫੋਰਸ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਹਾਈਵੇ ਦੇ ਤਹਿਤ ਮਲੇਰਕੋਟਲਾ ਜ਼ਿਲ੍ਹੇ ‘ਚ 1.34 ਕਿੱਲੋਮੀਟਰ ਤੇ ਕਪੂਰਥਲਾ ਜ਼ਿਲ੍ਹੇ ‘ਚ 125 ਕਿੱਲੋਮੀਟਰ ਜ਼ਮੀਨ ਤੇ ਮੰਗਲਵਾਰ ਨੂੰ ਹਰ ਹਾਲਤ ”ਚ ਕਬਜ਼ਾ ਲਿਆ ਜਾਣ ਦੇ ਆਦੇਸ਼।
ਵੀਡੀਓ ਲਈ ਕਲਿੱਕ ਕਰੋ -: