ਤਰਨਤਾਰਨ ਦੇ ਝਬਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਵੱਡੀ ਰੈਲੀ ਕੀਤੀ ਗਈ। ਇਸ ਮੌਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨ ਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕੀਤਾ। ਬਾਦਲ ਨੇ ਕਿਹਾ ਕਿ ਬੀਬੀ ਸੁਖਵਿੰਦਰ ਕੌਰ ਰੰਧਾਵਾ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਦੇ ਨਾਲ ਹੀ ਗੁਲਜ਼ਾਰ ਸਿੰਘ ਰਾਣੀਕੇ ਨੂੰ ਇਲੈਕਸ਼ਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰਾਜਪੁਰਾ ‘ਚ ਦਿਨ ਦਿਹਾੜੇ ਵੱਡੀ ਵਾ.ਰਦਾ/ਤ, ਦਰਜਨ ਤੋਂ ਵੱਧ ਵਿਅਕਤੀਆਂ ਨੇ ਸ਼ਖਸ ਦਾ ਕੀਤਾ ਕ.ਤ/ਲ
ਝਬਾਲ ਵਿੱਚ ਦੌਰਾਨ ਤਰਨਤਾਰਨ ਹਲਕੇ ਵਿੱਚ ਰਾਜਸੀ ਤੌਰ ’ਤੇ ਸ਼ਕਤੀਸ਼ਾਲੀ ਹੋਂਦ ਰੱਖਣ ਵਾਲਾ ‘ਆਜ਼ਾਦ ਗਰੁੱਪ’ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਹੈ। ਇਸ ਗਰੁੱਪ ਵੱਲੋਂ ਪਿਛਲੇ ਦਿਨੀਂ ਸਮਾਜਸੇਵੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਆਗੂ ਚੁਣਿਆ ਗਿਆ ਸੀ। ਇਸ ਗਰੁੱਪ ਕੋਲ 104 ਪੰਚਾਇਤਾਂ ਵਿੱਚੋਂ 43 ਮੌਜੂਦਾ ਸਰਪੰਚ ਤੇ ਬਾਕੀ ਸਾਬਕਾ ਸਰਪੰਚ ਤੇ ਨਗਰ ਕੌਂਸਲ ਤਰਨ ਤਾਰਨ ਦੇ 25 ਕੌਂਸਲਰਾਂ ਵਿੱਚੋਂ 8 ਮੌਜੂਦਾ ਕੌਂਸਲਰ ਤੇ ਬਾਕੀ 17 ਵਾਰਡਾਂ ਤੋਂ ਵੀ ਚੋਣ ਲੜਣ ਵਾਲੇ ਉਮੀਦਵਾਰ ਹਨ। ਇਹ ਗਰੁੱਪ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























