ਕੇਂਦਰ ਸਰਕਾਰ ਵਲੋਂ ਜੱਲਿਆ ਵਾਲੇ ਬਾਗ ਦੇ ਕਰਵਾਏ ਨਵੀਂਨੀਕਰਨ ਦੌਰਾਨ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਦਿੱਖ ਬਦਲਣ ਖਿਲਾਫ ਨੌਜਵਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਪੰਜਾਬ ਦੇ ਸਕੱਤਰ ਐਡਵੋਕੇਟ ਇੰਦਰਜੀਤ ਸਿੰਘ ਸਾਊ ਅਤੇ ਯੂਥ ਅਕਾਲੀ ਦਲ ਦੇ ਪੰਜਾਬ ਦੇ ਕੌਮੀ ਸਕੱਤਰ ਦਿਲਪ੍ਰੀਤ ਸਿੰਘ ਭੱਟੀ ਦੀ ਅਗਵਾਈ ਵਿਚ ਜ਼ਿਲਾ ਕਚਹਿਰੀ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਸਾੜਿਆ ਗਿਆ ਅਤੇ ਜੰਮਕੇ ਨਾਅਜੇਬਾਜੀ ਵੀ ਕੀਤੀ।
ਐਡਵੋਕੇਟ ਸਾਊ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਜੋ ਦਿੱਖ ਬਦਲੀ ਗਈ ਹੈ, ਉਸਦੀ ਬਣਤਰ ਪੰਜਾਬੀਆਂ ਵਾਲੀਆਂ ਨਹੀਂ ਹੈ। ਸ਼ਹੀਦ ਦੇ ਬੁੱਤ ਨੂੰ ਇਕ ਸੋਚੀ ਸਮਝੀ ਸਾਜਿਸ਼ ਤਹਿਤ ਗਲਤ ਬਣਾਇਆ ਗਿਆ ਅਤੇ ਜੱਲਿਆ ਵਾਲੇ ਬਾਗ ਵਿਖੇ ਸ਼ਹੀਦ ਹੋਇਆ ਦੀਆਂ ਯਾਦਗਰਾਂ ਵੀ ਉੱਥੋ ਗਾਇਬ ਹਨ ਜਿਸ ਨੂੰ ਯੂਥ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਉਨਾਂ ਨੇ ਸਰਕਾਰ ਤੋਂ ਮੁੜ ਪਹਿਲਾਂ ਵਾਲਾ ਬੁੱਤ ਲਗਾਉਣ ਦੀ ਮੰਗ ਵੀ ਕੀਤੀ।