ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਪ੍ਰੋਫ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ’ਚ ਸਰਪਲੱਸ ਬਿਜਲੀ ਦੀ ਸਮੱਸਿਆ ਸੂਬਾ ਕਾਂਗਰਸ ਸਰਕਾਰ ਦੇ ਨਲਾਇਕੀ ਤੇ ਮਿਸਮੈਨੇਜਮੈਂਟ ਕਰਕੇ ਆਈ ਹੈ ਕਿਉਂਕਿ ਅਫਸ਼ਰਸ਼ਾਹੀ ਨੇ ਅਖਬਾਰਾਂ ’ਚ ਗਲਤ ਖਬਰਾਂ ਕਰਕੇ ਅਗਾਓ ਬਿਜਲੀ ਖ੍ਰੀਦਣ ’ਚ ਅਸਫਲ ਸਿੱਧ ਹੋਈ ਹੈ। ਜਿਸ ਕਰਕੇ ਮਾਨਸ਼ੂਨ ਦੇ ਕਮਜੋਰ ਹੋਣ ਕਰਕੇ 15000 ਮੈਗਾਵਾਟ ਬਿਜਲੀ ਦੀ ਮੰਗ ਵੱਧ ਚੁੱਕੀ ਹੈ ਜਿਸ ਕਰਕੇ ਅੱਠ ਘੰਟੇ ਬਿਜਲੀ ਦੇਣ ਦੀ ਬਜਾਏ ਪੰਜ ਛੇ ਘੰਟੇ ਦੀ ਮੁਸ਼ਕਲ ਨਾਲ ਮਿਲ ਰਹੀ ਹੈ।
ਅੱਜ ਜਿਲਾ ਸੰਗਰੂਰ੍ ਦੇ ਲਹਿਰਾਗਾਗਾ ਵਿਖੇ ਸਮਾਜਿਕ ਸਮਾਰੋਹ ’ਚ ਸ਼ਿਰਕਤ ਕਰਨ ਮਗਰੋੋਂ ਮੀਡੀਆਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਕਾਲੀ ਸਰਕਾਰ ਸਮੇਂ ਕੀਤੇ ਫੈਸਲਿਆਂ ਦੇ ਰੀਵੀਓ ਕਰਨ ਦੀ ਗੱਲ ਕਰਨਾ ਆਪਣੀ ਅਣਗਹਿਲੀ ਨੂੰ ਛੁਪਾਉਣਾ ਚਾਹੁੰਦੀ ਹੈ ਜਦਕਿ ਉਹ ਇਸ ਮਸਲੇ ਬਾਰੇ ਸਾਢੇ ਚਾਰ ਸਾਲ ਬੋਲੇ ਨਹੀਂ ਪਰ ਮੌਨਸ਼ੌਨ ਦੇ ਕਮਜ਼ੋਰ ਹੋਣ ਮਗਰੋ ਬਹਾਨੇਬਾਜੀ ਕਰ ਰਹੀ ਹੈ।
ਚੰਦੂਮਾਜਰਾ ਨੇ ਕਿਸਾਨ ਜਥੇਬੰਦੀਆਂ ਵੱਲੋਂ ਰਾਜਸੀ ਆਗੂਆਂ ਦੇ ਵਿਰੋਧ ਨੂੰ ਮੁਡ਼ ਵਿਚਾਰਨ ਦੀ ਅਪੀਲ ਕਰਦਿਆਂ ਕਿਹਾ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੀ ਸੱਤਾ ’ਤੇ ਕਾਬਜ ਪਾਰਟੀ ਨੂੰ ਖਾਨਾਜੰਗੀ ਕਰਵਾਉਣ ਦਾ ਮੌਕਾ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ’ਚ ਦਾਖਲ ਹੋਣ ਸਮੇਂ ਪਹਿਲਾਂ ਪਰਾਲੀ ਦੇ ਧੂਏ ਬਾਰੇ ਸਪੱਸਟਤਾ, ਪੰਜਾਬ ਦੇ ਪਾਣੀਆਂ ਤੋਂ ਪੰਜਾਬ ਦਾ ਹੱਕ, ਤਿਹਾਡ਼ ਜੇਲ੍ਹ ’ਚ ਕਿਸਾਨਾਂ ਦੀ ਕੁੱਟਮਾਰ ਬਾਰੇ ਦੱਸਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖੀ ਦੇ ਮਸਲਿਆਂ ਬਾਰੇ ਬਣਾਈ ਸਿਟ ਨੂੰ ਰਾਜਸੀਕਰਨ ਕਹਿਣ, ਅਕਾਲੀ ਦਲ ਬਸਪਾ ਦੀ ਸਾਂਝ ਨੂੰ ਸਿੱਖਾਂ ਅਤੇ ਦਲਿਤਾਂ ਲਈ ਰਾਜਨੀਤਕ ਕ੍ਰਾਂਤੀ ਦੱਸਿਆ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਹੋਣ ਕਰਕੇ ਇਸ ਵੇਲੇ ਰਾਜਸੀ ਵੈਂਟੀਲੇਟਰ ’ਤੇ ਚਲ ਰਹੀ ਹੈ। ਇਸ ਮੌਕੇ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਹਾਜਰ ਸਨ।