ਫਗਵਾੜਾ : ਫਗਵਾੜਾ ਦੇ ਨਗਰ ਨਿਗਮ ਬਣਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਚੋਂ ਪਹਿਲੇ ਡਿਪਟੀ ਮੇਅਰ ਬਣਨ ਵਾਲੇ ਮਿਹਨਤੀ, ਈਮਾਨਦਾਰ ਅਤੇ ਪਾਰਟੀ ਪ੍ਰਤੀ ਵਫਾਦਾਰ ਨੋਜਵਾਨ ਆਗੂ ਰਣਜੀਤ ਸਿੰਘ ਖੁਰਾਣਾ ਜੋ ਇਸ ਸਮੇਂ ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਦੀ ਸੇਵਾ ਨਿਭਾ ਰਹੇ ਹਨ, ਦੀ ਪਾਰਟੀ ਪ੍ਰਤੀ ਸੇਵਾਵਾਂ ਅਤੇ ਸਮਰਪਣ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋ ਸ਼੍ਰੋਮਣੀ ਅਕਾਲੀ ਦਲ ਦੀ (ਪੀ.ਏ.ਸੀ) ਸਿਆਸੀ ਮਾਮਲਿਆ ਬਾਰੇ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਸ ਬਾਰੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਨਿਯੁਕਤੀ ਪੱਤਰ ਜਾਰੀ ਕੀਤਾ। ਯਾਦ ਰਹੇ ਕਿ ਸ.ਰਣਜੀਤ ਸਿੰਘ ਖੁਰਾਣਾ ਰਾਜਸੀ ਅਤੇ ਸਮਾਜਿਕ ਤੋਰ ਤੇ ਹਮੇਸ਼ਾ ਸਰਗਰਮ ਰਹੇ ਹਨ ਅਤੇ ਰਾਜਸੀ ਖੇਤਰ ਵਿੱਚ ਚੰਗੀ ਪੈਂਠ ਬਣਾਈ ਹੈ। ਸ. ਖੁਰਾਣਾ 2008 ਵਿੱਚ ਪਹਿਲੀ ਵਾਰ ਕੌਂਸਲਰ ਬਣੇ ਸਨ ਅਤੇ 2015 ਦੀਆ ਨਗਰ ਨਿਗਮ ਚੋਣਾ ਵਿੱਚ ਦੂਸਰੀ ਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਸਨ। ਪਹਿਲੇ ਨਗਰ ਨਿਗਮ ਦਾ ਗਠਨ ਹੋਣ ਤੇ ਖੁਰਾਣਾ ਨੂੰ ਫਗਵਾੜਾ ਦੇ ਪਹਿਲੇ ਡਿਪਟੀ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਇਹ ਵੀ ਦੱਸਣਯੋਗ ਹੈ ਕਿ ਸ.ਖੁਰਾਣਾ 2011 ਤੋਂ 2021 ਤੱਕ ਯੂਥ ਅਕਾਲੀ ਦਲ ਜ਼ਿੱਲਾ ਕਪੂਰਥਲਾ ਦੇ ਲਗਾਤਾਰ ਤਿੰਨ ਵਾਰ ਜ਼ਿਲ੍ਹਾ ਪ੍ਰਧਾਨ ਰਹਿ ਚੁਕੇ ਹਨ ਅਤੇ ਯੂਥ ਅਕਾਲੀ ਦਲ ਵਿੱਚ ਉਨਾ ਦੀਆ ਸੇਵਾਵਾ ਨੂੰ ਦੇਖਦੇ ਹੋਏ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਪੰਜਾਬ ਸ.ਬਿਕਰਮ ਸਿੰਘ ਮਜੀਠੀਆ ਜੀ ਅਤੇ ਪ੍ਰਧਾਨ ਸ.ਪਰਮਬੰਸ ਸਿੰਘ ਬੰਟੀ ਰੁਮਾਣਾ ਨੇ ਉਨਾਂ ਨੂੰ ਯੂਥ ਅਕਾਲੀ ਦਲ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਵੀ ਬਣਾਇਆ ਹੈ। ਖੁਰਾਣਾ ਫਗਵਾੜਾ ਇੰਮਪਰੂਵਮੈਟ ਟਰੱਸਟ ਦੇ ਟਰੱਸਟੀ ਵੀ ਰਹਿ ਚੁੱਕੇ ਹਨ। ਰਣਜੀਤ ਸਿੰਘ ਖੁਰਾਣਾ ਸ.ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਦੇ ਨਜਦੀਕੀਆ ਵਿੱਚ ਗਿਣੇ ਜਾਦੇਂ ਹਨ ਅਤੇ ਖੁਰਾਣਾ ਨੇ ਹਮੇਸ਼ਾ ਅਕਾਲੀ ਦਲ ਦੇ ਹਿੱਤ ਵਿੱਚ, ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਕਿਸਾਨੀ ਸੰਘਰਸ ਦੀ ਲੜਾਈ ਵਿੱਚ ਹਮੇਸਾ ਵੱਧ ਚੜ ਕਿ ਹਿੱਸਾ ਲਿਆ ਹੈ। ਰਣਜੀਤ ਸਿੰਘ ਖੁਰਾਣਾ ਆਪਣੇ ਸ਼ਹਿਰ ਵਾਸੀਆ ਦੀ ਸੇਵਾ ਲਈ ਹਰ ਸਮੇਂ ਤਤੱਪਰ ਰਹਿੰਦੇ ਹਨ।