ਉੱਤਰਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਏ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅਕਾਲੀ ਦਲ ਦੇ ਵਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ ਵਿਚ ਲੋਕਾਂ ਦੇ ਵਲੋਂ ਕੇਂਦਰ ਸਰਕਾਰ ਦੇ ਖਿਲ਼ਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਹ ਕੈਂਡਲ ਮਾਰਚ ਬਟਾਲਾ ਦੇ ਸਿਮਬਲ ਚੌਂਕ ਤੋਂ ਗਾਂਧੀ ਚੌਂਕ ਤੱਕ ਕੱਢਿਆ ਗਿਆ।
ਇਸ ਕੈਂਡਲ ਮਾਰਚ ਵਿੱਚ ਜਾਣਕਾਰੀ ਦਿੰਦੇ ਹੋਏ ਜਿਲਾ ਯੂਥ ਪ੍ਰਧਾਨ ਅਕਾਲੀ ਦਲ ਰਮਨ ਸੰਧੂ ਨੇ ਕਿਹਾ ਕਿ ਲਖੀਮਪੁਰ ਵਿਚ ਕਿਸਾਨ ਪ੍ਰੋਟੈਸਟ ਕਰ ਰਹੇ ਸਨ ਕਿ ਕੇਂਦਰ ਦੇ ਰਾਜ ਗ੍ਰਿਹ ਮੰਤਰੀ ਦੇ ਪੁੱਤਰ ਨੇ ਆਪਣੀ ਗੱਡੀ ਕਿਸਾਨਾਂ ਅਤੇ ਚੜਾ ਦਿੱਤੀ। ਜਿਸ ਨਾਲ ਖਰੀਬ 8 ਲੋਕਾਂ ਦੀ ਜਾਨ ਚਲੀ ਗਈ। ਜੋਗੀ ਦੀ ਸਰਕਾਰ ਯੂਪੀ ਵਿਚ ਆਪਣੀ ਡਿਕਟੇਟਰਸ਼ਿਪ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਅਰੋਪੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।