ਨਾਭਾ ਹਲਕੇ ਦੇ ਪਿੰਡ ਅਲੋਹਰਾ-ਕਲਾਂ ਵਿਚ ਕਾਂਗਰਸ ਪਾਰਟੀ ਲੱਗਾ ਵੱਡਾ ਝਟਕਾ,ਪੰਦਰਾਂ ਪਰਿਵਾਰ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਹਲਕਾ ਇੰਚਾਰਜ ਨਾਭਾ ਕਬੀਰ ਦਾਸ ਵੱਲੋਂ ਸਭ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਉਹ ਕਾਂਗਰਸ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।
ਉਨ੍ਹਾ ਕਿਹਾ ਕਿ ਉਹ 35 ਸਾਲਾਂ ਤੋਂ ਲਗਾਤਾਰ ਕਾਂਗਰਸ ਪਾਰਟੀ ਦੇ ਨਾਲ ਚੱਲਦੇ ਆ ਰਿਹਾ ਹੈ। ਹਲਕਾ ਇੰਚਾਰਜ ਕਬੀਰ ਦਾਸ ਨੇ ਕਿਹਾ ਇਹਨਾਂ ਸ਼ਾਮਲ ਹੋਏ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ।