Sitaram yechury son : ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਆਤੰਕ ਜਾਰੀ ਹੈ। ਜਿਸਦੇ ਮੱਦੇਨਜ਼ਰ ਦੇਸ਼ ਵਿੱਚ ਦਿਨੋਂ-ਦਿਨ ਕੋਰੋਨਾ ਮਾਮਲੇ ਵੱਧਦੇ ਜਾ ਰਹੇ ਹਨ। ਇਸੇ ਵਿਚਾਲੇ CPM ਨੇਤਾ ਸੀਤਾਰਾਮ ਯੇਚੁਰੀ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਦੇ ਵੱਡੇ ਬੇਟੇ ਅਸ਼ੀਸ਼ ਯੇਚੁਰੀ ਦਾ ਅੱਜ ਸਵੇਰੇ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ।
ਅਸ਼ੀਸ਼ ਕੋਰੋਨਾ ਵਾਇਰਸ ਨਾਲ ਪੀੜਿਤ ਸੀ, ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਉਹ ਜ਼ੇਰੇ ਇਲਾਜ ਸੀ । ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਸਬੰਧੀ ਸੀਤਾਰਾਮ ਯੇਚੁਰੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਬਹੁਤ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਮੈਂ ਅੱਜ ਸਵੇਰੇ ਆਪਣੇ ਵੱਡੇ ਬੇਟੇ ਅਸ਼ੀਸ਼ ਯੇਚੁਰੀ ਨੂੰ ਕੋਵਿਡ ਦੇ ਕਾਰਨ ਗੁਆ ਦਿੱਤਾ । ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਨੂੰ ਉਮੀਦ ਦਿੱਤੀ ਅਤੇ ਜਿਨ੍ਹਾਂ ਨੇ ਉਸਦਾ ਇਲਾਜ ਕੀਤਾ । ਡਾਕਟਰਾਂ, ਨਰਸਾਂ, ਸਿਹਤ ਕਰਮਚਾਰੀ, ਸੈਨੀਟੇਸ਼ਨ ਕਰਮਚਾਰੀ ਅਤੇ ਹੋਰ ਲੋਕ ਜੋ ਸਾਡੇ ਨਾਲ ਖੜੇ ਹਨ … “
ਇਹ ਵੀ ਦੇਖੋ : Babbu Maan ਤੋਂ ਲੈਕੇ ‘John Abraham’ ਤੱਕ ਨੇ ਜਗਰਾਓਂ ਦੇ ਇਸ Super Hot Model ਦੇ ਚਰਚੇ