sukhbir singh badal: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਦੌਰਾ ਕੀਤਾ। ਜਿਸ ਦੌਰਾਨ 200 ਦੇ ਕਰੀਬ ਬੀਜੇਪੀ ਦੇ ਆਗੂ ਤੇ ਵਰਕਰ ਬੀਜੇਪੀ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਆਕਲੀ ਦਲ ਬਾਦਲ ’ਚ ਸ਼ਾਮਲ ਹੋ ਗਏ। ਇਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਸਿਰੋਪੇ ਪਾ ਕੇ ਅਕਾਲੀ ਦਲ ਵਿਚ ਸ਼ਾਮਲ ਕਰਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਹੀ ਲਗਾਤਾਰ ਬੀਜੇਪੀ ਨੂੰ ਛੱਡ-ਛੱਡ ਕੇ ਅਕਾਲੀ ਦਲ ਆਗੂ ਤੇ ਵਰਕਰ ਸ਼ਾਮਲ ਹੋ ਰਹੇ ਹਨ। ਇਸ ਮੌਕੇ ‘ਤੇ ਕਾਂਗਰਸ ਸਰਕਾਰ ਨੂੰ ਆੜੇ ਹੱਥੋਂ ਲੈਂਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਖਾਸ ਤੌਰ ਤੇ ਫਿਰੋਜ਼ਪੁਰ ਵਿਚ ਰੇਤ ਤੇ ਡਰੱਗ ਮਾਫੀਆ ਦਾ ਰਾਜ ਚੱਲ ਰਿਹਾ ਹੈ ਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦਮ ਤੋੜ ਚੁੱਕੀ ਹੈ, ਪੁਲਿਸ ਅਧਿਕਾਰੀਆ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਆਉਣ ਤੇ ਨਾਜਾਇਜ਼ ਪਰਚਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਨਹੀਂ ਬਰਖਾਸਤ ਕਰਕੇ ਸਲਾਖਾ ਦੇ ਪਿੱਛੇ ਭੇਜਿਆ ਜਾਵੇਗਾ।
ਪੰਜਾਬ ਵਿਚ ਬੀਜੇਪੀ ਤੋਂ ਅੱਡ ਹੋ ਕੇ ਹੁਣ ਅਕਾਲੀ ਦਲ ਵੱਲੋਂ ਇਕੱਲਿਆ ਹੀ ਮੈਦਾਨ ਵਿਚ ਉਤਰਨ ਦੇ ਲਏ ਗਏ ਫੈਸਲੇ ਤੋਂ ਬਾਅਦ ਬੀਜੇਪੀ ਹਲਕਿਆਂ ਵਿਚ ਅਕਾਲੀ ਦਲ ਵੱਲੋਂ ਹੁਣ ਆਪਣੀ ਪਕੜ ਬਨਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਫਿਰੋਜ਼ਪੁਰ ਦੇ ਸ਼ਹਿਰੀ ਹਲਕੇ ਦੀ ਅਗਵਾਈ ਕਰ ਰਹੇ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ ਦੇ ਰੱਖੇ ਗਏ ਵੱਖ-ਵੱਖ ਵਾਰਡਾਂ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਸੁਖਬੀਰ ਸਿੰਘ ਬਾਦਲ ਨੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਆਉਣ ਤੇ ਇਸ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਤੇ ਨਾਲ ਹੀ ਕਾਂਗਰਸ ਦੀ ਗੁੰਡਾਗਰਦੀ ਤੋਂ ਨਿਜਾਤ ਦੁਆ ਕੇ ਵਰਕਰਾਂ ਨਾਲ ਹੋਈਆਂ ਇਕ ਇਕ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ। ਕਿਸਾਨੀ ਬਿੱਲਾਂ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਅਕਾਲੀ ਦਲ ਹਰ ਕਿਸਾਨਾਂ ਦੇ ਹਰ ਮੋਰਚੇ ਵਿਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅਤੇ ਅੱਗੇ ਖੜਾ ਰਹੇਗਾ।
ਕਿਸਾਨੀ ਮੁੱਦੇ ਵਿਚ ਸ਼ਾਮਲ ਹੋਏ ਕਈ ਸੰਸਥਾਵਾਂ ਨੂੰ ਐਨਆਈਏ ਵੱਲੋਂ ਨੋਟਿਸ ਭੇਜਣ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਇਹੋ ਜਿਹੇ ਨੋਟਿਸਾਂ ਤੋਂ ਡਰਨ ਵਾਲੇ ਨਹੀਂ ਜਿਨ੍ਹਾਂ ਚੱਕਰ ਸਰਕਾਰ ਤਿੰਨੋਂ ਕਿਸਾਨੀ ਬਿੱਲ ਵਾਪਸ ਨਹੀਂ ਲਵੇਗੀ ਕਿਸਾਨ ਆਪਣੇ ਸੰਘਰਸ਼ ਖਤਮ ਨਹੀਂ ਕਰਨਗੇ। ਉਨ੍ਹਾਂ ਨੇ ਨਗਰ ਪੰਚਾਇਤਾਂ ਦੇ ਹੋਣ ਵਾਲੇ ਚੋਣਾਂ ਵਿਚ ਅਕਾਲੀ ਦਲ ਪੂਰੀ ਤਿਆਰੀ ਨਾਲ ਲੜੇਗੀ ਅਤੇ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ। ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਪਿੰਕੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਆਉਣ ’ਤੇ ਪਿੰਕੀ ਨੂੰ ਬਾਰਡਰ ਪਾਰ ਹੀ ਭੇਜ ਦਿੱਤਾ ਜਾਵੇਗਾ। ਵਿਧਾਇਕ ਦੇ ਕਹਿਣ ਤੇ ਪੁਲਿਸ ਅਫਸਰ ਜਿਹੜੇ ਲੋਕਾਂ ’ਤੇ ਨਾਜਾਇਜ਼ ਪਰਚੇ ਕਰ ਰਹੇ ਹਨ ਉਨ੍ਹਾਂ ਅਫਸਰਾਂ ਨੂੰ ਬਰਖਾਸਤ ਕਰਕੇ ਜੇਲ੍ਹਾਂ ਵਿਚ ਭੇਜਿਆ ਜਾਵੇਗਾ।