ਹਲਕਾ ਮਜੀਠਾ ਦੇ ਪਿੰਡ ਨਵੇਂ ਨਾਗ ‘ਚ ਅੱਜ ਰੰਗਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ‘ਚ ਹਲਕਾ ਵਿਧਇਕ ਤੇ ਸੀਨਿਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ,ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਦੇ ਸਾਲ ਬੜੇ ਸਤਿਕਾਰ ਤੇ ਬੜੇ ਅਦਬ ਨਾਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਰਪਿਤ ਸ਼੍ਰੀ ਗੂਰੁ ਗਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਹਾਜਰੀ ਚ ਨਗਰ ਕੀਰਤਨ ਅਰੰਭੀਆਂ ਗੀਆ ਜੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ।
ਨਾਲ ਹੀ ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕੀ ਹਰ ਚੋਣਾਂ ਦੇ ਵੇਲੇ ਸਰਵੇ ਹੁੰਦੇ ਹਨ ਤੇ ਉਹ ਕਿੰਨੇ ਕੂ ਸਹੀ ਹੁੰਦੇ ਹਨ ਇਹ ਸਭ ਜਾਣਦੇ ਹਨ ਓਹਨਾ ਇਹ ਵੀ ਕਿਹਾ ਕਿ ਅਨ ਦਾਤਾ ਨੂੰ ਤੇ ਉਸਦੇ ਚਲ ਰਹੇ ਅੰਦੋਲਨ ਨੂੰ ਕੇਂਦਰ ਸਰਕਾਰ ਪੂਰੀ ਤਰ੍ਹਾਂ ਬਦਨਾਮ ਕਰਨ ਤੇ ਤੁਲੀ ਹੋਈ ਹੈ ਜਿਸਦਾ ਸਾਥ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਸਾਥ ਦੇ ਰਹੀ ਹੈ ਤੇ ਕੇਂਦਰ ਨਾਲ ਰਲਕੇ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹ ਰਹੀ ਹੈ। ਉਹਨਾਂ ਨੇ ਪੇ ਕਮਿਸ਼ਨ ‘ਤੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਪੇ ਕਮਿਸ਼ਨ ਲਾਗੂ ਨਹੀਂ ਕਰਨਾ। ਉਨ੍ਹਾਂ ਕਿਹਾ, “ਅਸੀਂ ਅੱਜ ਤੋਂ ਨਹੀਂ ਪਿਛਲੇ ਸਾਡੇ ਚਾਰ ਸਾਲ ਤੋਂ ਰੌਲਾ ਪਾ ਰਹੇ ਹਾਂ ਪਰ ਕੋਈ ਸੁਣਵਾਈ ਹੀ ਨਹੀਂ ਓਹਨਾ ਕਿਹਾ ਜਦੋਂ ਸਰਕਾਰ ਪੰਜਾਬ ‘ਚ ਬਣੀ ਸੀ। ਉਸਦੇ ਨਾਲ ਨੇ ਕਿਹਾ, “ਅਸੀ ਸਭ ਤੋਂ ਪਹਿਲਾਂ ਪੰਜਾਬ ਦੇ ਕੱਚੇ ਮੁਲਾਜਮ ਪੱਕੇ ਕਰਾਂਗੇ ਪਰ ਸਰਕਾਰੀ ਮਹਿਕਮਿਆਂ ਚ ਕਿ ਪਕੇ ਕਰਨ ਸਨ ਉਲਟਾ ਵਿਚਾਰੀਆਂ ਨੂੰ ਕੁੱਟ ਕੁੱਟ ਪੱਕਿਆ ਕਰ ਦਿੱਤਾ ਹੈ।”