ambulance driver due to lack of money: ਪੂਰੀ ਦੁਨੀਆ ‘ਚ ਕੋਰੋਨਾ ਮਹਾਂਮਾਰੀ ਅਤੇ ਬਲੈਕ ਫੰਗਸ ਵਰਗੀ ਨਵੀਂ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ।ਦੂਜੇ ਪਾਸੇ ਇਨਸਾਨੀਅਤ ਵੀ ਸ਼ਰਮਸਾਰ ਹੁੰਦੀ ਨਜ਼ਰ ਆ ਰਹੀ ਹੈ।ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਮਰੀਜ਼ ਕੋਲ ਪੈਸੇ ਨਾ ਹੋਣ ਕਾਰਨ ਮਰੀਜ਼ ਨੂੰ ਸੜਕ ਵਿਚਾਲੇ ਛੱਡ ਕੇ ਚਲਾ ਗਿਆ।ਦੱਸ ਦੇਈਏ ਕਿ ਮਰੀਜ਼ ਕੋਰੋਨਾ ਪਾਜ਼ੇਟਿਵ ਨਹੀਂ ਸੀ ਪਰ ਉਸਦੀ ਲੱਤ ‘ਚ ਕੋਈ ਪ੍ਰਾਬਲਮ ਸੀ ਜਿਸਦੇ ਨਾਲ ਉਹ ਤੜਫਦਾ ਦਿਖਾਈ ਦੇ ਰਿਹਾ ਹੈ।
ਜਲੰਧਰ ਦੇ ਨਾਮਦੇਵ ਚੌਕ ਰਾਤ ਸਾਢੇ ਨੌਂ ਵਜੇ ਇੱਕ ਮਰੀਜ਼ ਸੜਕ ਦੇ ਉੱਪਰ ਤੜਫਦਾ ਮਿਲਿਆ।ਜਦੋਂ ਉਸਦੇ ਨਾਲ ਗਲਬਾਤ ਕੀਤੀ ਤਾਂ ਉਸ ਨੇ ਆਪਣਾ ਨਾਂ ਸਤਨਾਮ ਸਿੰਘ ਹਦੀਆਬਾਦ ਫਗਵਾੜੇ ਦਾ ਰਹਿਣ ਵਾਲਾ ਦੱਸਿਆ।ਸਤਨਾਮ ਸਿੰਘ ਨੇ ਦੱਸਿਆ ਕਿ ਨਿਊ ਰੂਬੀ ਹਸਪਤਾਲ ‘ਚ ਉਹ ਆਪਣੀ ਲੱਤ ਦਾ ਇਲਾਜ ਕਰਾਉਣ ਲਈ ਆਇਆ ਹੋਇਆ ਸੀ ਤੇ ਅੱਜ ਡਾਕਟਰਾਂ ਵਲੋਂ ਉਸ ਨੂੰ ਸ੍ਰੀਮਾਨ ਹਸਪਤਾਲ ਰੈਫਰ ਕਰ ਦਿੱਤਾ ਸੀ ਅਤੇ ਰਾਤ ਸਾਢੇ ਨੌਂ ਵਜੇ ਸ੍ਰੀਮਾਨ ਹਸਪਤਾਲ ਜਾਣ ਲਈ ਕਿਹਾ ਗਿਆ ਨਾਲ ਹੀ ਡਾਕਟਰਾਂ ਨੇ ਕਿਹਾ ਸੀ ਕਿ ਸ੍ਰੀਮਾਨ ਹਸਤਪਾਲ ‘ਚ ਉਨ੍ਹਾਂ ਨਾਲ ਗੱਲਬਾਤ ਹੋ ਗਈ ਹੈ ਪਰ ਜਦੋਂ ਐਂਬੂਲੇਂਸ ‘ਚ ਬੈਠ ਕੇ ਜਾ ਰਹੇ ਸੀ ਤਾਂ ਐਂਬੂਲੇਂਸ ਵਾਲੇ ਨੇ ਪੈਸੇ ਜਿਆਦਾ ਮੰਗੇ ਜੋ ਉਨਾਂ੍ਹ ਕੋਲ ਨਹੀਂ ਸਨ।
ਇਹ ਵੀ ਪੜੋ:ਕੀ ਬਿਨਾਂ ਧੋਤੇ ਮਾਸਕ ਪਹਿਨਣ ਨਾਲ ਵੀ ਵੱਧ ਰਿਹਾ Black Fungus? ਹੈਲਥ ਐਕਸਪਰਟਸ ਨੇ ਕਹੀ ਇਹ ਗੱਲ…
ਐਂਬੂਲੈਂਸ ਚਾਲਕ ਨਾਮਦੇਵ ਚੌਕ ਦੇ ਵਿੱਚ ਹੀ ਸਤਨਾਮ ਸਿੰਘ ਨੂੰ ਉਤਾਰ ਕੇ ਚਲਾ ਗਿਆ। ਵੀਹ ਮਿੰਟ ਤਕ ਸਤਨਾਮ ਸਿੰਘ ਨਾਮਦੇਵ ਚੌਂਕ ਦੇ ਵਿੱਚ ਹੀ ਪਿਆ ਰਿਹਾ । ਫਿਰ ਮੌਕੇ ਤੇ ਪੀਸੀਆਰ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਸਤਨਾਮ ਸਿੰਘ ਦੇ ਘਰ ਦੱਸਿਆ ਕਿ ਤੁਹਾਡਾ ਮਰੀਜ਼ ਸੜਕ ਦੇ ਉੱਪਰ ਪਿਆ ਹੋਇਆ ਹੈ । ਉਸ ਤੋਂ ਬਾਅਦ ਸਤਨਾਮ ਸਿੰਘ ਦਾ ਪੁੱਤਰ ਨਵਦੀਪ ਕਾਰ ਲੈ ਕੇ ਆਇਆ ਤੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ।
ਮੌਕੇ ਤੇ ਪਹੁੰਚੇ ਜਦੋਂ ਪੀਸੀਆਰ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਕਾਲ ਆਈ ਸੀ ਕਿ ਇਕ ਮਰੀਜ਼ ਜੜ੍ਹਾਂ ਸੜਕ ਦੇ ਉੱਪਰ ਪਿਆ ਹੋਇਆ ਹੈ ।ਉਸੇ ਵੇਲੇ ਮੌਕੇ ਤੇ ਪਹੁੰਚ ਕੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਮਰੀਜ਼ ਨੂੰ ਹੌਸਪਿਟਲ ਲਿਜਾਣ ਦੀ ਵੀ ਗੱਲ ਕੀਤੀ ਗਈ ਪਰ ਸਤਨਾਮ ਸਿੰਘ ਬਾਰਬਰ ਕਹਿ ਰਿਹਾ ਸੀ ਕਿ ਉਸਦਾ ਪੁੱਤਰ ਜਲਦ ਉਹਦੇ ਕੋਲ ਪਹੁੰਚ ਜਾਵੇਗਾ ਅਤੇ ਉਸਨੂੰ ਹੌਸਪਿਟਲ ਲੈ ਜਾਵੇਗਾ।
ਇਹ ਵੀ ਪੜੋ:ਆਂਡੇ, ਦੇਸੀ ਘਿਓ, ਚੋਰੀ ਅਤੇ ਸਬਜੀ ਨੂੰ ਲੱਤ ਮਾਰਨ ਦੇ ਵੀਡੀਓ ਵੇਖਣ ਵਾਲੇ ਇਹਨਾਂ ਪੁਲਿਸ ਨੂੰ ਵੀ ਦੇਖ ਲੈਣ