Amritsar govt hospital says : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ ਅਤੇ ਹਰ ਪਾਸੇ ਕੋਰੋਨਾ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸ ਵਿਚਕਾਰ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦਾ ਤੀਜਾ ਪੜਾਅ ਦੇਸ਼ ਭਰ ਵਿੱਚ ਚੱਲ ਰਿਹਾ ਹੈ।
ਪਰ ਇਸ ਖ਼ਤਰਨਾਕ ਸੰਕਰਮਣ ਦੇ ਬਾਵਜੂਦ, ਬਹੁਤ ਸਾਰੇ ਲੋਕਾਂ ਵਲੋਂ ਅਣਗਹਿਲੀ ਦੇਖਣ ਨੂੰ ਮਿਲ ਰਹੀ ਹੈ, ਕਈ ਵਾਰ ਆਮ ਲੋਕਾਂ ਵਲੋਂ ਅਤੇ ਕਈ ਵਾਰ ਸਿਹਤ ਵਿਭਾਗ ਦੁਆਰਾ। ਲਾਪਰਵਾਹੀ ਦਾ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਇਆ ਹੈ। ਸਰਕਾਰੀ ਹਸਪਤਾਲਾਂ ਦੀਆਂ ਖਾਮੀਆਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਲੋਕ ਸਰਕਾਰੀ ਹਸਪਤਾਲਾਂ ਵਿੱਚ ਜਾਣ ਤੋਂ ਵੀ ਡਰਦੇ ਹਨ। ਇਸ ਦੌਰਾਨ ਹੁਣ ਅੰਮ੍ਰਿਤਸਰ ਦੇ ਇੱਕ ਹੋਰ ਸਰਕਾਰੀ ਹਸਪਤਾਲ ਦੀ ਨਲੇਕੀ ਸਾਹਮਣੇ ਆਈ ਹੈ।
ਜਿੱਥੇ ਇੱਕ ਪਰਿਵਾਰ ਨੇ ਆਪਣੇ 60 ਸਾਲ ਦੇ ਬਜ਼ੁਰਗ ਦਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਰੋਨਾ ਦਾ ਸੈਂਪਲ ਦਿੱਤਾ ਸੀ ਅਤੇ ਡਾਕਟਰਾਂ ਨੇ ਰਿਪੋਰਟ ਆਉਣ ਲਈ ਤਿੰਨ ਦਿਨਾਂ ਦਾ ਟਾਈਮ ਦਿੱਤਾ ਸੀ। ਪਰ 5 ਦਿਨ ਪਰਿਵਾਰ ਨੂੰ ਖੱਜਲ-ਖੁਆਰੀ ਤੋਂ ਬਾਅਦ ਡਾਕਟਰਾਂ ਦੇ ਮੂੰਹੋ ਇਹ ਸੁਣਨਾ ਪਿਆ ਕਿ ਤੁਹਾਡੇ ਸੈਂਪਲ ਦਾ ਕੁੱਝ ਪਤਾ ਨਹੀਂ ਚੱਲਿਆ ਕਿ ਉਹ ਕਿੱਧਰ ਹੈ ਇਸ ਲਈ ਤੁਸੀਂ ਦੁਬਾਰਾ ਸੈਂਪਲ ਦੇ ਦੇਵੋ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਅਮਰੀਕਾ ਦੇ ਸਕੂਲੀ ਸਿਲੇਬਸ ਦਾ ਹਿੱਸਾ ਬਣੇ ਪੰਜਾਬ ਦੇ ਇਸ ਨੌਜਵਾਨ ਦੇ ਰਿਕਾਰਡ, ਦੇਖੋ ਵੀਡੀਓ
ਪਰਿਵਾਰ ਦਾ ਕਹਿਣਾ ਹੈ ਕਿ ਆਪਣੇ ਬਜ਼ੁਰਗ ਦਾ ਸੈਂਪਲ ਦੇਣ ਤੋਂ ਬਾਅਦ ਪੰਜ ਦਿਨਾਂ ਤੋਂ ਉਨ੍ਹਾਂ ਬਜ਼ੁਰਗ ਨੂੰ ਇੱਕ ਕਮਰੇ ਵਿੱਚ ਰੱਖਿਆ ਹੋਇਆ ਹੈ ਜਿੰਨਾ ਦਾ ਇਲਾਜ ਵੀ ਸ਼ੁਰੂ ਨਹੀਂ ਕੀਤਾ ਗਿਆ ਅਤੇ ਹੁਣ ਡਾਕਟਰ ਪੰਜ ਦਿਨ ਬਾਅਦ ਕਹਿ ਰਹੇ ਨੇ ਸੈਂਪਲ ਦੋਬਾਰਾ ਦੇ ਦਿਉ ਜਿਸ ਦੀ ਰਿਪੋਰਟ ਨੂੰ ਤਿੰਨ ਦਿਨ ਹੋਰ ਲੱਗਣਗੇ ਤੇ ਜੇ ਰਿਪੋਰਟ ਆਉਣ ਦੇ ਇੰਤਜ਼ਾਰ ਵਿੱਚ ਸਾਡੇ ਬਜ਼ੁਰਗ ਨੂੰ ਕੁੱਝ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ? ਪਰਿਵਾਰ ਦਾ ਕਹਿਣਾ ਹੈ ਕੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਡਾਕਟਰਾਂ ‘ਤੇ ਪ੍ਰਸ਼ਾਸਨ ਵੱਲੋਂ ਨਕੇਲ ਪਾਈ ਜਾਣੀ ਚਾਹੀਦੀ ਹੈ।
ਇਹ ਵੀ ਦੇਖੋ : DMC ਦੇ ਮਾਹਰ ਡਾਕਟਰ ਤੋਂ ਸੁਣੋ ਕੋਰੋਨਾ ਬਾਰੇ ਨਵੇਂ ਖੁਲਾਸੇ, ਸ਼ਹਿਰਾਂ ਤੋਂ ਬਾਅਦ ਕਿਵੇਂ ਪਿੰਡਾਂ ‘ਚ ਪਹੁੰਚਿਆ ਕੋਰੋਨਾ ?