ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਪੁਲਿਸ ਵੱਲੋਂ ਇਰਾਦਤਨ ਹੱਤਿਆ ਦੇ ਮਾਮਲੇ ਵਿਚ ਇਕ ਸਿਰਫਿਰੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਦਿਨ-ਦਿਹਾੜੇ ਮਹਿਲਾ ਦੇ ਪਤੀ ‘ਤੇ ਗੋਲੀਆਂ ਚਲਾਈਆਂ ਸਨ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਮੁਲਜ਼ਮ ਤੋਂ ਰਿਵਾਲਵਰ ਵੀ ਬਰਾਮਦ ਕੀਤੀ ਗਈ ਹੈ। ਅਪਰਾਧੀ ਦਾ ਖੁਦ ਦਾ ਇਕ ਚਾਰ ਸਾਲ ਦਾ ਬੱਚਾ ਹੈ ਜੋ ਕਿ ਮਾਂ ਦੇ ਨਾਲ ਸਿੰਗਾਪੁਰ ਰਹਿੰਦਾ ਹੈ।
ਮਾਮਲਾ ਅੰਮ੍ਰਿਤਸਰ ਦੇ ਇਸਲਾਮਾਬਾਦ ਵਾਸੀ ਗਗਨਪ੍ਰੀਤ ਸਿੰਘ ਨੇ ਦਰਜ ਕਰਾਇਆ ਸੀ ਕਿ ਉਹ ਟੈਕਸੀ ਚਲਾਉਂਦਾ ਹੈ ਤੇ ਸਤੰਬਰ 2023 ਨੂੰ ਉਸ ਦਾ ਵਿਆਹ ਹੋਇਆ ਸੀ। ਗ੍ਰਿਫਤਾਰ ਮੁਲਜ਼ਮ ਨਵਪ੍ਰੀਤ ਸਿੰਘ ਉਰਫ ਲਵ ਦੇ ਵਿਆਹ ਤੋਂ ਪਹਿਲਾਂ ਉਸ ਦੀ ਪਤਨੀ ਨਾਲ ਸਬੰਧ ਸਨ।
ਵਿਆਹ ਦੇ ਬਾਅਦ ਮੁਲਜ਼ਮ ਨਵਪ੍ਰੀਤ ਸਿੰਘ ਉਸ ਦੀ ਪਤਨੀ ਨੂੰ ਪ੍ਰੇਸ਼ਾਨ ਕਰਦਾ ਰਿਹਾ ਤੇ ਦੁਬਾਰਾ ਉਸ ਨਾਲ ਸਬੰਧ ਬਣਾਉਣ ਲਈ ਮਜਬੂਰ ਕਰਦਾ ਰਿਹਾ ਸੀ। 29 ਫਰਵਰੀ 2024 ਨੂੰ ਸਵੇਰੇ ਲਗਭਗ 10.30 ਵਜੇ ਗਗਨਪ੍ਰੀਤ ਸਿੰਘ ਤੇਉਨ੍ਹਾਂ ਦੀ ਪਤਨੀ ਆਪਣੇ ਰਿਸ਼ਤੇਦਾਰ ਨੂੰ ਖਾਣਾ ਦੇਣ ਲਈ ਘਰ ਤੋਂ ਨਿਕਲੇ ਜੋ ਕਿ ਟੀਬੀ ਹਸਪਤਾਲ ਅੰਮ੍ਰਿਤਸਰ ਵਿਚ ਭਰਤੀ ਸਨ।
ਜਦੋਂ ਉਹ ਘਰ ਦੇ ਬਾਹਰ ਸੜਕ ‘ਤੇ ਪਹੁੰਚੇ ਤਾਂ ਮੁਲਜ਼ਮ ਨਵਪ੍ਰੀਤ ਸਿੰਘ ਲਵ ਉਰਫ ਜੋ ਆਪਣੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਇਆ ਤੇ ਆਉਂਦੇ ਹੀ ਪੀੜਤ ਗਗਨਪ੍ਰੀਤ ਸਿੰਘ ਨਾਲ ਬਹਿਸ ਕਰਨ ਲੱਗਾ। ਇੰਨੇ ਵਿਚ ਮੁਲਜ਼ਮ ਨਵਪ੍ਰੀਤ ਸਿੰਘ ਨੇ ਜੇਬ ਵਿਚੋਂ ਪਿਸਤੌਲ ਕੱਢੀ ਤੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ‘ਤੇ ਗੋਲੀ ਚਲਾ ਦਿੱਤੀ। ਫਿਰ ਧਮਕੀ ਦੇ ਕੇ ਆਪਣੀ ਬਾਈਕ ‘ਤੇ ਮੌਕੇ ਤੋਂ ਭੱਜ ਗਿਆ।
ਇਹ ਵੀ ਪੜ੍ਹੋ : ‘ਆਪ’ ਵੱਲੋਂ 16 ਅਪ੍ਰੈਲ ਨੂੰ ਪੰਜਾਬ ‘ਚ ਲੁਧਿਆਣਾ ਤੇ ਜਲੰਧਰ ਤੋਂ ਉਮੀਦਵਾਰਾਂ ਦਾ ਹੋਵੇਗਾ ਐਲਾਨ, CM ਮਾਨ ਨੇ ਦਿੱਤੀ ਜਾਣਕਾਰੀ
ਨਵਪ੍ਰੀਤ ਸਿੰਘ ਉਰਫ ਲਵ ਪੁੱਤਰ ਸਵਿੰਦਰ ਸਿੰਘ ਵਾਸੀ ਗਲੀ ਨੰਬਰ 3, ਕੋਟ ਖਾਲਸਾ, ਅੰਮ੍ਰਿਤਸਰ ਦੀ ਉਮਰ ਲਗਭਗ 31 ਸਾਲ ਹੈ। ਸੈਂਟਰਲ ਅੰਮ੍ਰਿਤਸਰ ਸਬ-ਡਾਇਰੈਕਟਰ ਗੁਰਿੰਦਰ ਸਿੰਘ ਦੀ ਦੇਖ-ਰੇਖ ਵਿਚ ਮੁੱਖ ਅਧਿਕਾਰੀ ਇਸਲਾਮਾਬਾਦ ਅੰਮ੍ਰਿਤਸਰ ਨੇ ਪੁਲਿਸ ਪਾਰਟੀ ਨਾਲ ਮਿਤੀ 9 ਅਪ੍ਰੈਲ ਨੂੰ ਕਬੀਰ ਪਾਰਕ ਚੌਕ ‘ਤੇ ਮੁਲਜ਼ਮ ਨਵਪ੍ਰੀਤ ਸਿੰਘ ਉਰਫ ਲਵ ਪੁੱਤਰ ਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।