ਸੀਮਾ ਸੁਰੱਖਿਆ ਬਲ (BSF) ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਮਿਲੀ ਹੈ। BSF ਤੇ ਪੁਲਿਸ ਨੇ ਸਰਹੱਦ ਪਾਰ ਡਰੋਨ-ਅਧਾਰਤ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਆਪ੍ਰੇਸ਼ਨ ਦੌਰਾਨ ਹਥਿਆਰ, ਆਰ. ਡੀ. ਐਕਸ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਇਹ ਜਾਣਕਾਰੀ DGP ਦੌਰਾਵ ਯਾਦਵ ਵੱਲੋਂ ਆਪਣੇ ਐਕਸ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਦਿੱਤੀ ਗਈ ਹੈ।
DGP ਗੌਰਵ ਯਾਦਵ ਨੇ ਲਿਖਿਆ ਕਿ- ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਸੀਮਾ ਸੁਰੱਖਿਆ ਬਲ (BSF) ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਾਂਝੇ ਤੌਰ ‘ਤੇ ਅਤੇ ਸਫਲਤਾਪੂਰਵਕ ਡਰੋਨ-ਅਧਾਰਤ ਸਰਹੱਦ ਪਾਰ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪਿੰਡ ਚੱਕ ਬਾਲਾ (ਪੁਲਿਸ ਥਾਣਾ ਅਜਨਾਲਾ) ਦੇ ਨੇੜੇ ਸੁਚੇਤ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ‘ਉੱਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਸਾਡੀਆਂ ਟੀਮਾਂ ਨੇ ਖੇਤਾਂ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦੀ ਇੱਕ ਖੇਪ ਬਰਾਮਦ ਕੀਤੀ।
ਇਹ ਵੀ ਪੜ੍ਹੋ : ਅਮਰੀਕਾ ਦੋਹਾਂ ਦੇਸ਼ਾਂ ਨਾਲ…ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ ਟਰੰਪ ਦਾ ਇੱਕ ਹੋਰ ਦਾਅਵਾ
ਟੀਮ ਵੱਲੋਂ ਚਾਰ ਮੈਗਜ਼ੀਨਾਂ ਦੇ ਨਾਲ ਦੋ .30 ਕੈਲੀਬਰ ਪਿਸਤੌਲ, 30 ਜ਼ਿੰਦਾ ਕਾਰਤੂਸ, ਦੋ ਹੈਂਡ ਗ੍ਰਨੇਡ, ਦੋ ਲੀਵਰ ਡੈਟੋਨੇਟਰ, ਰਿਮੋਟ ਕੰਟਰੋਲ ਡਿਵਾਈਸ ਅਤੇ ਚਾਰਜਰ, ਕਮਾਂਡ ਮਕੈਨਿਜ਼ਮ, ਅੱਠ ਬੈਟਰੀਆਂ, ਬਲੈਕ ਬਾਕਸ, 972 ਗ੍ਰਾਮ ਆਰ.ਡੀ.ਐਕਸ. ਬਰਾਮਦ ਕੀਤੀ ਗਈ ਹੈ। ਮਾਮਲੇ ਸਬੰਧੀ ਵਿਸਫੋਟਕ ਪਦਾਰਥ ਐਕਟ, ਆਰਮਜ਼ ਐਕਟ, ਅਤੇ ਏਅਰਕ੍ਰਾਫਟ ਐਕਟ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
DGP ਨੇ ਅੱਗੇ ਲਿਖਿਆ ਕਿ ਪੰਜਾਬ ਪੁਲਿਸ ਸਾਡੇ ਨਾਗਰਿਕਾਂ ਦੀ ਜਾਨ ਦੀ ਰਾਖੀ, ਸਰਹੱਦ ਪਾਰ ਤੋਂ ਆਉਣ ਵਾਲੇ ਖਤਰਿਆਂ ਨੂੰ ਬੇਅਸਰ ਕਰਨ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਲਈ ਦ੍ਰਿੜਤਾ ਨਾਲ ਵਚਨਬੱਧ ਹੈ। ਅਸੀਂ ਆਪਣੇ ਸੁਰੱਖਿਆ ਭਾਈਵਾਲਾਂ ਅਤੇ ਭਾਈਚਾਰੇ ਨਾਲ ਨਿਰੰਤਰ ਕੰਮ ਕਰਨਾ ਜਾਰੀ ਰੱਖਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਕਿਸੇ ਵੀ ਦੁਸ਼ਮਣੀ ਵਾਲੇ ਮਨਸੂਬਿਆਂ ਵਿਰੁੱਧ ਸੁਰੱਖਿਅਤ ਬਣਿਆ ਰਹੇ।
ਵੀਡੀਓ ਲਈ ਕਲਿੱਕ ਕਰੋ -:
























