ਫਿਰੋਜ਼ਪੁਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਆਪਣੇ ਨਾਨਕੇ ਘਰ ਆਏ 8 ਸਾਲ ਦੇ ਮਾਸੂਮ ਨਾਲ ਅਜਿਹਾ ਮੰਦਭਾਗਾ ਭਾਣਾ ਵਾਪਰਿਆ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਨਾਨਕੇ ਘਰ ਪਤੰਗ ਉਡਾਉਂਦੇ ਸਮੇਂ ਬੱਚੇ ਦੀ ਅਚਾਨਕ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਜਾਨ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ ਮਨਮੀਤ ਸ਼ਰਮਾ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮਨਮੀਤ ਸ਼ਰਮਾ ਸਥਾਨਕ ਆਰ.ਐੱਸ.ਡੀ ਰਾਜ ਰਤਨ ਪਬਲਿਕ ਸਕੂਲ ਵਿੱਚ ਦੂਜੀ ਕਲਾਸ ਵਿੱਚ ਪੜ੍ਹਦਾ ਸੀ। ਸਕੂਲ ਵਿੱਚ ਸਰਦੀਆਂ ਦੀਆਂ ਛੁੱਟੀਆਂ ਹੋਣ ਕਾਰਨ ਮਨਮੀਤ ਸ਼ਰਮਾ ਆਪਣੇ ਨਾਨਕੇ ਪਿੰਡ ਬਜੀਦਪੁਰ ਗਿਆ ਹੋਇਆ ਸੀ। ਇੱਥੇ ਉਹ ਛੱਤ ‘ਤੇ ਪਤੰਗ ਉਡਾਅ ਰਿਹਾ ਸੀ ਕਿ ਅਚਾਨਕ ਉਸ ਦੀ ਜਾਨ ਚਲੀ ਗਈ। ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਸਾਬਕਾ ਸਰਪੰਚ ਨੇ ਰੈਸਟੋਰੈਂਟ ‘ਚ ਖੁਦ ਨੂੰ ਮਾਰੀ ਗੋਲੀ, ‘ਚਾਏ ਚੂਰੀ’ ਰੈਸਟੋਰੈਂਟ ਦਾ ਸੀ ਮਾਲਕ
ਵੀਡੀਓ ਲਈ ਕਲਿੱਕ ਕਰੋ -:
























