ਪੰਜਾਬ ਦੇ ਅਬੋਹਰ ‘ਚ ਵੀਰਵਾਰ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਈ-ਰਿਕਸ਼ਾ ਅਚਾਨਕ ਸੜਕ ‘ਤੇ ਪਲਟ ਗਿਆ। ਇਸ ਘਟਨਾ ਵਿੱਚ ਸੱਤ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ। ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

An e-rickshaw carrying school
ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਲਖਵਿੰਦਰ ਸਿੰਘ ਵਾਸੀ ਪੰਚ ਪੀਰ ਮੁਹੱਲਾ ਆਪਣੇ ਈ-ਰਿਕਸ਼ਾ ‘ਚ ਦਰਜਨ ਦੇ ਕਰੀਬ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ। ਜਦੋਂ ਉਹ ਸੀਤੋ ਰੋਡ ‘ਤੇ ਪਹੁੰਚਿਆ ਤਾਂ ਅਚਾਨਕ ਉਸ ਦੇ ਈ-ਰਿਕਸ਼ਾ ਦਾ ਐਕਸਲ ਟੁੱਟ ਗਿਆ ਜਿਸ ਨਾਲ ਰਿਕਸ਼ਾ ਸੜਕ ‘ਤੇ ਪਲਟ ਗਿਆ। ਇਸ ਹਾਦਸੇ ‘ਚ ਸੱਤ ਬੱਚੇ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਅਬੋਹਰ ‘ਚ ਓਵਰਬ੍ਰਿਜ ਤੇ ਵੱਡਾ ਹਾ.ਦਸਾ, ਟ੍ਰੈਕਟਰ-ਟ੍ਰਾਲੀ ਦੀ ਟੱਕਰ ਮਗਰੋਂ ਡਿੱਗੀ PRTC ਦੀ ਬੱਸ, 2 ਲੋਕ ਜਖ਼ਮੀ
ਸੂਚਨਾ ਮਿਲਦੇ ਹੀ ਸਕੂਲ ਦੇ ਡਾਇਰੈਕਟਰ ਅਤੇ ਬੱਚਿਆਂ ਦੇ ਮਾਪੇ ਵੀ ਮੌਕੇ ‘ਤੇ ਪਹੁੰਚੇ ਅਤੇ ਬੱਚਿਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਕਸ਼ਾ ਚਾਲਕ ਨੇ ਆਪਣੇ ਈ-ਰਿਕਸ਼ਾ ‘ਚ ਹੋਰ ਬੱਚੇ ਬੈਠਣ ਲਈ ਵੱਖ-ਵੱਖ ਸੀਟਾਂ ਲਗਾ ਦਿੱਤੀਆਂ ਸਨ, ਜਿਸ ਕਾਰਨ ਈ-ਰਿਕਸ਼ਾ ਪਲਟ ਗਿਆ। ਉਨ੍ਹਾਂ ਈ-ਰਿਕਸ਼ਾ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: